ਡੇਰਾਬੱਸੀ: ਰੇਲਵੇ ਫਾਟਕ ਅੱਜ ਤੇ ਭਲਕੇ ਬੰਦ ਰਹੇਗਾ
ਡੇਰਾਬੱਸੀ ਦੇ ਤਹਿਸੀਲ ਰੋਡ ਤੋਂ ਈਸਾਪੁਰ ਵੱਲ ਜਾਣ ਵਾਲੇ ਮੁੱਖ ਰਸਤੇ ’ਤੇ ਸਥਿਤ ਰੇਲਵੇ ਲੈਵਲ ਕਰਾਸਿੰਗ ਗੇਟ ਨੰਬਰ 115 ਭਲਕੇ ਬੁੱਧਵਾਰ ਤੋਂ ਦੋ ਦਿਨਾਂ ਲਈ ਬੰਦ ਰਹੇਗਾ। ਰੇਲਵੇ ਵਿਭਾਗ ਨੇ ਜਾਰੀ ਸੂਚਨਾ ’ਚ ਦੱਸਿਆ ਕਿ ਇਸ ਦੌਰਾਨ ਰੇਲਵੇ ਲਾਈਨ ਦੀ...
Advertisement
ਡੇਰਾਬੱਸੀ ਦੇ ਤਹਿਸੀਲ ਰੋਡ ਤੋਂ ਈਸਾਪੁਰ ਵੱਲ ਜਾਣ ਵਾਲੇ ਮੁੱਖ ਰਸਤੇ ’ਤੇ ਸਥਿਤ ਰੇਲਵੇ ਲੈਵਲ ਕਰਾਸਿੰਗ ਗੇਟ ਨੰਬਰ 115 ਭਲਕੇ ਬੁੱਧਵਾਰ ਤੋਂ ਦੋ ਦਿਨਾਂ ਲਈ ਬੰਦ ਰਹੇਗਾ। ਰੇਲਵੇ ਵਿਭਾਗ ਨੇ ਜਾਰੀ ਸੂਚਨਾ ’ਚ ਦੱਸਿਆ ਕਿ ਇਸ ਦੌਰਾਨ ਰੇਲਵੇ ਲਾਈਨ ਦੀ ਐਮਰਜੈਂਸੀ ਮੁਰੰਮਤ ਅਤੇ ਜ਼ਰੂਰੀ ਸਾਂਭ-ਸੰਭਾਲ ਦੇ ਕੰਮ ਕੀਤੇ ਜਾਣਗੇ, ਜਿਸ ਕਾਰਨ ਫਾਟਕ ਨੂੰ 10 ਦਸੰਬਰ ਦੀ ਸਵੇਰੇ 8 ਵਜੇ ਤੋਂ 11 ਦਸੰਬਰ ਦੀ ਰਾਤ 8 ਵਜੇ ਤੱਕ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ। ਫਾਟਕ ਬੰਦ ਰਹਿਣ ਨਾਲ ਤਹਸੀਲ ਰੋਡ ਤੋਂ ਈਸਾਪੁਰ ਜਾਣ ਵਾਲੇ ਵਾਹਨ ਚਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਵਿਭਾਗ ਨੇ ਲੋਕਾਂ ਨੂੰ ਬਦਲਵੇਂ ਰਸਤੇ ਵਰਤਣ ਦੀ ਅਪੀਲ ਕੀਤੀ ਹੈ।
Advertisement
Advertisement
×

