ਮੰਤਰੀ ਬੈਂਸ ਦੇ ਗ੍ਰਹਿ ਪਹੁੰਚੇ ਡੇਰਾ ਬਿਆਸ ਮੁਖੀ
ਡੇਰਾ ਰਾਧਾ ਸੁਆਮੀ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਇੱਥੇ ਪਿੰਡ ਅਗੰਮਪੁਰ ਵਿਖੇ ਸਥਿਤ ਡੇਰੇ ਦੇ ਸਤਿਸੰਗ ਘਰ ਪੁੱਜਣ ਤੋਂ ਪਹਿਲਾਂ ਹਲਕੇ ਦੇ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜੱਦੀ ਪਿੰਡ ਗੰਭੀਰਪੁਰ ਵਿੱਚ ਉਨ੍ਹਾਂ ਦੇ ਗ੍ਰਹਿ ਵਿੱਚ...
ਡੇਰਾ ਰਾਧਾ ਸੁਆਮੀ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਇੱਥੇ ਪਿੰਡ ਅਗੰਮਪੁਰ ਵਿਖੇ ਸਥਿਤ ਡੇਰੇ ਦੇ ਸਤਿਸੰਗ ਘਰ ਪੁੱਜਣ ਤੋਂ ਪਹਿਲਾਂ ਹਲਕੇ ਦੇ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜੱਦੀ ਪਿੰਡ ਗੰਭੀਰਪੁਰ ਵਿੱਚ ਉਨ੍ਹਾਂ ਦੇ ਗ੍ਰਹਿ ਵਿੱਚ ਪਹੁੰਚੇ। ਇਸ ਮੌਕੇ ਮੰਤਰੀ ਬੈਂਸ ਦੇ ਸਮੁੱਚੇ ਪਰਿਵਾਰ ਨੇ ਡੇਰਾ ਮੁਖੀ ਤੋਂ ਆਸ਼ੀਰਵਾਦ ਲਿਆ। ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਲਗਪਗ 20 ਮਿੰਟ ਦਾ ਸਮਾਂ ਬੈਂਸ ਪਰਿਵਾਰ ਨਾਲ ਬਿਤਾਇਆ ਅਤੇ ਸੰਗਤ ਨੂੰ ਮਿਲੇ।
ਮੰਤਰੀ ਬੈਂਸ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਭਾਗਾਂ ਵਾਲਾ ਦਿਨ ਹੈ। ਮਗਰੋਂ ਬਾਬਾ ਗੁਰਿੰਦਰ ਸਿੰਘ ਢਿੱਲੋ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਅਗੰਮਪੁਰ ਵਿੱਚ ਸਥਿਤ ਡੇਰੇ ਦੇ ਸਤਿਸੰਗ ਘਰ ਵਿੱਚ ਸੰਗਤ ਨੂੰ ਮਿਲੇ।
ਇਸ ਮੌਕੇ ਮੰਤਰੀ ਹਰਜੋਤ ਬੈਂਸ ਦੇ ਮਾਤਾ ਬਲਵਿੰਦਰ ਕੌਰ, ਪਿਤਾ ਸੋਹਣ ਸਿੰਘ ਬੈਂਸ, ਭੈਣ ਅਨਮੋਲ ਕੌਰ ਬੈਂਸ, ਬੱਚਿਤਰ ਸਿੰਘ, ਡਾ. ਸੰਜੀਵ ਗੌਤਮ (ਜ਼ਿਲ੍ਹਾ ਪ੍ਰਧਾਨ), ਹਲਕਾ ਸੰਗਠਨ ਇੰਚਾਰਜ ਕਮਿੱਕਰ ਸਿੰਘ ਡਾਢੀ, ਦੀਪਕ ਸੋਨੀ (ਮੀਡੀਆ ਕੋਆਰਡੀਨੇਟਰ), ਸਰਪੰਚ ਜਸਪਾਲ ਸਿੰਘ ਢਾਹੇ, ਸਰਪੰਚ ਪੰਮੂ ਢਿੱਲੋਂ (ਬ੍ਰਹਮਪੁਰ), ਸਰਪੰਚ ਭਗਵੰਤ ਸਿੰਘ (ਅਠਵਾਲ ਥਲੁਹ), ਸਰਪੰਚ ਮੀਨਾ ਕਾਲੀਆ (ਗੰਭੀਰਪੁਰ), ਸਰਪੰਚ ਮੋਹਨ ਲਾਲ (ਬਸਤੀ ਬਾਂਠ), ਸਰਪੰਚ ਨੀਲਮ ਸੋਨੀ (ਟੱਪਰੀਆਂ), ਸਰਪੰਚ ਜਗਮੀਤ ਸਿੰਘ (ਬਹਿਲੂ), ਸ਼ਿਵ ਕੁਮਾਰ ਕਾਲੀਆ,ਅਜੇ ਪੂਰੀ, ਗੁਰਮੇਲ ਸਿੰਘ ਬੈਂਸ, ਲਵਲੀ ਆਂਗਰਾ, ਹੈਰੀ ਮਜਾਰਾ, ਨਿਤਿਨ ਪੁਰੀ, ਰਾਕੇਸ਼ ਸੈਣੀ, ਅੰਕੁਸ਼ ਪਾਠਕ, ਦਲਜੀਤ ਸਿੰਘ ਕਾਕਾ (ਨਾਨਗਰਾਂ), ਨਿਤਿਨ ਸ਼ਰਮਾ, ਪ੍ਰਤਾਪ ਕੌਸ਼ਲ, ਸਮਾਜ ਸੇਵੀ ਅਸ਼ੋਕ ਮਨੋਚਾ, ਸਮਾਜ ਸੇਵੀ ਸਚਦੇਵਾ, ਮਨੋਹਰ ਲਾਲ, ਸੁਰਿੰਦਰ ਢਿੱਲੋਂ, ਸੁਮਿਤ ਬ੍ਰਹਮਪੁਰ, ਹੈਪੀ ਜੈਲਦਾਰ ਮਾਨਵ ਖੰਨਾ ਮੌਜੂਦ ਸੀ। ਡੇਰਾ ਮੁਖੀ ਨੰਗਲ ਦੇ ਪਿੰਡ ਭਨਾਮ ਅਤੇ ਦੜੌਲੀ ਦੇ ਡੇਰਾ ਬਿਆਸ ਸੈਂਟਰਾਂ ’ਤੇ ਵੀ ਗਏ।