ਰਿਹਾਇਸ਼ੀ ਇਲਾਕੇ ’ਚੋਂ ਸ਼ਰਾਬ ਦਾ ਠੇਕਾ ਚੁੱਕਣ ਦੀ ਮੰਗ
ਭਾਜਪਾ ਮੰਡਲ ਪ੍ਰਧਾਨ ਅਮਰੀਕ ਸਿੰਘ ਹੈਪੀ ਦੀ ਅਗਵਾਈ ਹੇਠ ਮੁਹੱਲਾ ਨਿਵਾਸੀਆਂ ਵਲੋਂ ਅੱਜ ਖਰੜ ਦੀ ਐੱਸਡੀਐੱਮ ਦਿਵਿਆ ਪੀ ਨੂੰ ਪੱਤਰ ਸੌਂਪ ਕੇ ਮੰਗ ਕੀਤੀ ਕਿ ਖਰੜ ਦੇ ਰਿਹਾਇਸ਼ੀ ਇਲਾਕੇ ਸੈਕਟਰ 4 ਵਿੱਚ ਨਿੱਝਰ ਰੋਡ ’ਤੇ ਖੁੱਲੇ ਸ਼ਰਾਬ ਦੇ ਠੇਕੇ ਨੂੰ...
Advertisement
ਭਾਜਪਾ ਮੰਡਲ ਪ੍ਰਧਾਨ ਅਮਰੀਕ ਸਿੰਘ ਹੈਪੀ ਦੀ ਅਗਵਾਈ ਹੇਠ ਮੁਹੱਲਾ ਨਿਵਾਸੀਆਂ ਵਲੋਂ ਅੱਜ ਖਰੜ ਦੀ ਐੱਸਡੀਐੱਮ ਦਿਵਿਆ ਪੀ ਨੂੰ ਪੱਤਰ ਸੌਂਪ ਕੇ ਮੰਗ ਕੀਤੀ ਕਿ ਖਰੜ ਦੇ ਰਿਹਾਇਸ਼ੀ ਇਲਾਕੇ ਸੈਕਟਰ 4 ਵਿੱਚ ਨਿੱਝਰ ਰੋਡ ’ਤੇ ਖੁੱਲੇ ਸ਼ਰਾਬ ਦੇ ਠੇਕੇ ਨੂੰ ਤੁਰੰਤ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਠੇਕਾ ਮਰਹੂਮ ਕੈਪਟਨ ਕਮਲਜੀਤ ਸਿੰਘ ਦੇ ਨਾਂ ਦੇ ਪਾਰਕ ਦੇ ਬਿਲਕੁਲ ਸਾਹਮਣੇ ਹੈ ਜਿੱਥੇ ਬਜ਼ੁਰਗ, ਭੈਣਾਂ ਅਤੇ ਬੱਚੇ ਸਵੇਰੇ ਸ਼ਾਮ ਸੈਰ ਕਰਦੇ ਹਨ। ਉਨ੍ਹਾਂ ਕਿਹਾ ਕਿ ਐੱਸਡੀਐੱਮ ਨੂੰ ਪਹਿਲਾਂ ਵੀ ਮੰਗ ਪੱਤਰ ਦਿੱਤਾ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ, ਇਸ ਲਈ ਮੁੜ ਮੰਗ ਪੱਤਰ ਦਿੱਤਾ ਹੈ। ਹੈਪੀ ਅਨੁਸਾਰ ਐੱਸਡੀਐੱਮ ਨੇ ਭਰੋਸਾ ਦਿੱਤਾ ਕਿ 8 ਅਗਸਤ ਤੱਕ ਉਥੋਂ ਠੇਕਾ ਚੁੱਕ ਦਿੱਤਾ ਜਾਵੇਗਾ। ਇਸ ਮੌਕੇ ਧਨਵੰਤ ਸਿੰਘ ਛਿੰਦਾ, ਕਮਲਜੀਤ ਸਿੰਘ, ਜਗਰੂਪ ਸਿੰਘ, ਸ਼ਨੀ ਅਤੇ ਵਿਨੇਸ਼ ਹਾਜ਼ਰ ਸਨ।
Advertisement
Advertisement
×