ਨੇੜਲੇ ਸੁਲਤਾਨਪੁਰ ਨੂੰ ਟੌਲ ਫ਼ੀਸ ਮੁਕਤ ਕਰਨ ਮੰਗ
ਬਰਵਾਲਾ ਦੇ ਜਲੌਲੀ ਟੌਲ ਪਲਾਜ਼ਾ ਨੇੜੇ ਸੁਲਤਾਨਪੁਰ ਪਿੰਡ ਦੇ ਵਸਨੀਕਾਂ ਨੇ ਸਰਪੰਚ ਪਰਮਜੀਤ ਰਾਣਾ ਦੀ ਅਗਵਾਈ ਹੇਠ ਟੌਲ ਪਲਾਜ਼ਾ ਮੈਨੇਜਰ ਅਮਿਤ ਤ੍ਰਿਪਾਠੀ ਨੂੰ ਆਪਣੇ ਵਾਹਨਾਂ ਨੂੰ ਟੌਲ ਮੁਕਤ ਕਰਨ ਸਬੰਧੀ ਮੰਗ ਪੱਤਰ ਸੌਂਪਿਆ। ਸਰਪੰਚ ਪਰਮਜੀਤ ਰਾਣਾ ਨੇ ਦੱਸਿਆ ਕਿ ਉਨ੍ਹਾਂ...
Advertisement
ਬਰਵਾਲਾ ਦੇ ਜਲੌਲੀ ਟੌਲ ਪਲਾਜ਼ਾ ਨੇੜੇ ਸੁਲਤਾਨਪੁਰ ਪਿੰਡ ਦੇ ਵਸਨੀਕਾਂ ਨੇ ਸਰਪੰਚ ਪਰਮਜੀਤ ਰਾਣਾ ਦੀ ਅਗਵਾਈ ਹੇਠ ਟੌਲ ਪਲਾਜ਼ਾ ਮੈਨੇਜਰ ਅਮਿਤ ਤ੍ਰਿਪਾਠੀ ਨੂੰ ਆਪਣੇ ਵਾਹਨਾਂ ਨੂੰ ਟੌਲ ਮੁਕਤ ਕਰਨ ਸਬੰਧੀ ਮੰਗ ਪੱਤਰ ਸੌਂਪਿਆ। ਸਰਪੰਚ ਪਰਮਜੀਤ ਰਾਣਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਸੁਲਤਾਨਪੁਰ ਅਤੇ ਜਲੌਲੀ ਟੌਲ ਪਲਾਜ਼ਾ ਦਰਮਿਆਨ ਕੁਝ ਕਦਮਾਂ ਦੀ ਦੂਰੀ ’ਤੇ ਹਨ। ਟੌਲ ਪਲਾਜ਼ਾ ਤੋਂ ਉਨ੍ਹਾਂ ਦਾ ਪਿੰਡ ਸਿਰਫ਼ ਅੱਧਾ ਕਿਲੋਮੀਟਰ ਦੂਰ ਹੈ। ਇਸ ਦੇ ਬਾਵਜੂਦ ਸੁਲਤਾਨਪੁਰ ਪਿੰਡ ਦੇ ਵਾਹਨਾਂ ਤੋਂ ਟੌਲ ਵਸੂਲਿਆ ਜਾ ਰਿਹਾ ਹੈ ਜਦੋਂ ਕਿ ਜਲੌਲੀ ਪਿੰਡ ਦੇ ਸਾਰੇ ਵਾਹਨਾਂ ਲਈ ਟੌਲ ਮੁਫ਼ਤ ਹੈ। ਦੂਜੇ ਪਾਸੇ ਅਮਿਤ ਤ੍ਰਿਪਾਠੀ, ਟੌਲ ਪਲਾਜ਼ਾ ਮੈਨੇਜਰ ਨੇ ਕਿਹਾ ਕਿ ਟੌਲ ਮੁਕਤ ਕਰਨਾ ਉਸਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਉਹ ਸੁਲਤਾਨਪੁਰ ਪਿੰਡ ਦੇ ਲੋਕਾਂ ਦੀ ਮੰਗ ਤੋਂ ਉੱਚ ਅਧਿਕਾਰੀਆਂ ਤੱਕ ਪਹੁੰਚਾਉਣਗੇ।
Advertisement
Advertisement
×