ਕੌਮਾਂਤਰੀ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ
ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਆਪਣੇ ਕੌਮਾਂਤਰੀ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਅਤੇ ਪਾਸਿੰਗ ਆਊਟ ਸਮਾਰੋਹ ਕੀਤਾ ਗਿਆ। ਇਸ ਮੌਕੇ 10 ਵਿਦਿਆਰਥੀਆਂ ਨੂੰ ਪੋਸਟ-ਗ੍ਰੈਜੂਏਟ, ਗ੍ਰੈਜੂਏਟ ਅਤੇ ਡਿਪਲੋਮਾ ਪ੍ਰੋਗਰਾਮਾਂ ਵਿੱਚ ਡਿਗਰੀਆਂ ਅਤੇ ਡਿਪਲੋਮੇ ਦਿੱਤੇ ਗਏ। ਇਹ ਗ੍ਰੈਜੂਏਟਸ ਦੱਖਣੀ ਸੁਡਾਨ, ਲਾਇਬੇਰੀਆ, ਜ਼ਿੰਬਾਬਵੇ,...
Advertisement
ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਆਪਣੇ ਕੌਮਾਂਤਰੀ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਅਤੇ ਪਾਸਿੰਗ ਆਊਟ ਸਮਾਰੋਹ ਕੀਤਾ ਗਿਆ। ਇਸ ਮੌਕੇ 10 ਵਿਦਿਆਰਥੀਆਂ ਨੂੰ ਪੋਸਟ-ਗ੍ਰੈਜੂਏਟ, ਗ੍ਰੈਜੂਏਟ ਅਤੇ ਡਿਪਲੋਮਾ ਪ੍ਰੋਗਰਾਮਾਂ ਵਿੱਚ ਡਿਗਰੀਆਂ ਅਤੇ ਡਿਪਲੋਮੇ ਦਿੱਤੇ ਗਏ। ਇਹ ਗ੍ਰੈਜੂਏਟਸ ਦੱਖਣੀ ਸੁਡਾਨ, ਲਾਇਬੇਰੀਆ, ਜ਼ਿੰਬਾਬਵੇ, ਤਨਜ਼ਾਨੀਆ, ਦੱਖਣੀ ਅਫ਼ਰੀਕਾ ਆਦਿ ਦੇਸ਼ਾਂ ਦੇ ਸਨ। ਸਮਾਗਮ ਵਿੱਚ ਚਾਂਸਲਰ ਡਾ. ਜ਼ੋਰਾ ਸਿੰਘ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂਕਿ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਤੋਂ ਇਲਾਵਾ ਕੌਮਾਂਤਰੀ ਮਾਮਲਿਆਂ ਦੇ ਨਿਰਦੇਸ਼ਕ, ਡੀਨ ਅਤੇ ਫੈਕਲਟੀ ਮੈਂਬਰ ਸ਼ਾਮਲ ਹੋਏ। ਇਸ ਮੌਕੇ ਕੌਮਾਂਤਰੀ ਵਿਭਾਗ ਦੇ ਨਿਰਦੇਸ਼ਕ ਅਰੁਣ ਮਲਿਕ ਨੇ ਗ੍ਰੈਜੂਏਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ’ਤੇ ਮਾਣ ਪ੍ਰਗਟ ਕੀਤਾ। ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ। -ਨਿੱਜੀ ਪੱਤਰ ਪ੍ਰੇਰਕ
ਸ਼੍ਰੋਮਣੀ ਕਮੇਟੀ ਵੱਲੋਂ ਅਧਿਆਪਕਾਂ ਲਈ ਕੈਂਪ
ਸ੍ਰੀ ਆਨੰਦਪੁਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧ ਹੇਠ ਚਲਾਏ ਜਾ ਰਹੇ ਸਿੱਖ ਮਿਸ਼ਨਰੀ ਕਾਲਜਾਂ, ਗੁਰਮਤਿ ਅਕੈਡਮੀਆਂ ਤੇ ਵਿਦਿਆਲਿਆਂ ਦੇ ਪ੍ਰਿੰਸੀਪਲ, ਅਧਿਆਪਕਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਕੂਲਾਂ ਕਾਲਜਾਂ ਦੇ ਧਾਰਮਿਕ ਅਧਿਆਪਕਾਂ ਦਾ ‘ਗੁਰਮਤਿ ਸਿੱਖਿਆ ਅਤੇ ਅਧਿਆਪਨ ਸੇਧਾਂ’ ਵਿਸ਼ੇ ਤਹਿਤ ਪੰਜ ਰੋਜ਼ਾ ਕੈਂਪ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਵਿੱਚ ਲਗਾਇਆ ਗਿਆ। ਕੈਂਪ ਦੀ ਸਮਾਪਤੀ ਸਮੇਂ ਕਰਵਾਏ ਗਏ ਸਮਾਗਮ `ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਦਲਜੀਤ ਸਿੰਘ ਭਿੰਡਰ, ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਆਦਿ ਨੇ ਸ਼ਮੂਲੀਅਤ ਕੀਤੀ। ਸ੍ਰੀ ਧਾਮੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਧਰਮ ਦੀ ਸਿੱਖਿਆ ਦੇਣੀ ਵੱਡਾ ਕਾਰਜ ਹੈ। -ਪੱਤਰ ਪ੍ਰੇਰਕ
ਵਿਜੈ ਸ਼ਰਮਾ ਵੱਲੋਂ ਕ੍ਰਿਕਟ ਕੱਪ ਦਾ ਉਦਘਾਟਨ
ਖਰੜ: ਸ਼ਹੀਦ ਭਗਤ ਸਿੰਘ ਯੂਥ ਕਲੱਬ ਪਿੰਡ ਸਵਾੜਾ ਵੱਲੋਂ 15ਵਾਂ ਕ੍ਰਿਕਟ ਕੱਪ ਕਰਵਾਇਆ ਗਿਆ। ਨੰਬਰਦਾਰ ਪਰਵਿੰਦਰ ਸਿੰਘ ਸਵਾੜਾ ਨੇ ਦੱਸਿਆ ਕਿ ਇਸ ਦਾ ਉਦਘਾਟਨ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਕੀਤਾ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਪ੍ਰਬੰਧਕਾਂ ਦੀ ਖੇਡਾਂ ਕਰਵਾਉਣ ਲਈ ਸ਼ਲਾਘਾ ਕੀਤੀ। ਇਸ ਮੌਕੇ ਗਗਨਦੀਪ ਸਿੰਘ ਤੋਲੇ ਮਾਜਰਾ, ਮਾਸਟਰ ਸੁਰਜੀਤ ਸਿੰਘ ਸਵਾੜਾ, ਪਵਨ ਰਾਣਾ ਮਛਲੀ ਕਲਾਂ, ਲਾਭ ਸਿੰਘ, ਹਰਮੇਸ਼ ਸਿੰਘ, ਸਰਬਜੀਤ ਸਿੰਘ, ਸੰਤ ਰਾਣਾ ਮਛਲੀ ਕਲਾਂ, ਅਮਨ ਸਰਮਾ ਝੰਝੇੜੀ, ਜਸਵੀਰ ਸਿੰਘ ਨੰਗਲ ਫੈਜਗੜ੍ਹ, ਸੁਪਿੰਦਰ ਸਿੰਘ ਤੋਲੇ ਮਾਜਰਾ, ਕੁਲਦੀਪ ਸਿੰਘ ਉਇੰਦ ਪੀਏ ਆਦਿ ਹਾਜ਼ਰ ਸਨ। ਪਰਮ ਮਾਵੀ, ਰਮਨ ਅਰਮਾਨ ਗਿੱਲ, ਜਸਕਰਨ ਸਿੰਘ, ਮਨਜੀਤ ਸਿੰਘ, ਹੈਪੀ ਵੈਦਵਾਨ ਅਤੇ ਸੰਦੀਪ ਸਿੰਘ ਆਦਿ ਨੇ ਮੁੱਖ ਮਹਿਮਾਨ ਦਾ ਸਨਮਾਨ ਕੀਤਾ। -ਪੱਤਰ ਪ੍ਰੇਰਕ
ਤਰਕਸ਼ੀਲ ਸੁਸਾਇਟੀ ਮੰਡੀ ਗੋਬਿੰਦਗੜ੍ਹ ਦੀ ਮੀਟਿੰਗ
ਮੰਡੀ ਗੋਬਿੰਦਗੜ੍ਹ: ਤਰਕਸ਼ੀਲ ਸੁਸਾਇਟੀ ਮੰਡੀ ਗੋਬਿੰਦਗੜ੍ਹ ਇਕਾਈ ਦੀ ਮੀਟਿੰਗ ਪਾਪੂਲਰ ਪੇਂਟ ਸਟੋਰ ਮੰਡੀ ਗੋਬਿੰਦਗੜ੍ਹ ਵਿੱਚ ਇਕਾਈ ਮੁਖੀ ਸ਼ਮਸ਼ੇਰ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਵਿਦਿਆਰਥੀ ਵਿਗਿਆਨਕ ਚੇਤਨਾ ਪਰਖ ਪ੍ਰੀਖਿਆ, ਟਰੇਨਿੰਗ ਵਰਕਸ਼ਾਪ ਅਤੇ ਕਾਕਾ ਗੁਰਮੀਤ ਸਿੰਘ ਦੀ ਯਾਦ ਵਿੱਚ ਸੈਮੀਨਾਰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਵਿੱਤ ਵਿਭਾਗ ਮੁਖੀ ਲਖਵੀਰ ਸਿੰਘ ਡਡਹੇੜੀ ਨੇ ਦੱਸਿਆ ਕਿ 29 ਅਗਸਤ ਨੂੰ ਪੰਜਾਬ ਪੱਧਰੀ ਵਿਦਿਆਰਥੀ ਵਿਗਿਆਨਕ ਚੇਤਨਾ ਪਰਖ਼ ਕਰਵਾਈ ਜਾ ਰਹੀ ਹੈ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਲਿਆ ਗਿਆ ਇਕਾਈ 29 ਜੂਨ ਨੂੰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਵਿੱਚ ਹੋ ਰਹੀ ਜ਼ੋਨ ਪੱਧਰੀ ਟਰੇਨਿੰਗ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ ਜਾਵੇ। ਮੀਟਿੰਗ ਵਿੱਚ ਚੰਡੀਗੜ੍ਹ ਜ਼ੋਨ ਜਥੇਬੰਦਕ ਮੁਖੀ ਅਜੀਤ ਪ੍ਰਦੇਸੀ, ਬਲਦੇਵ ਜਲਾਲ, ਅਮਰਜੀਤ ਸਿੰਘ ਅਤੇ ਅਨਾਇਤ ਅਲੀ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਬਾਜਵਾ ਨਮਿਤ ਸ਼ਰਧਾਂਜਲੀ ਸਮਾਗਮ ਅੱਜ
ਰੂਪਨਗਰ: ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, ਪ੍ਰਾਪਰਟੀ ਕਾਰੋਬਾਰੀ ਮਨਮੋਹਨ ਸਿੰਘ ਬਾਜਵਾ, ਸਰਪੰਚ ਯੂਨੀਅਨ ਜ਼ਿਲ੍ਹਾ ਰੂਪਨਗਰ ਦੇ ਸਾਬਕਾ ਪ੍ਰਧਾਨ ਬਿੱਟੂ ਬਾਜਵਾ ਅਤੇ ਸਮਾਜ ਸੇਵੀ ਸੁਖਦਰਸ਼ਨ ਸਿੰਘ ਬਾਜਵਾ ਦੇ ਪਿਤਾ ਦਲਬਾਰਾ ਸਿੰਘ ਨਮਿਤ ਸ਼ਰਧਾਂਜਲੀ ਸਮਾਰੋਹ 29 ਜੂਨ ਨੂੰ ਪਿੰਡ ਰੋਡਮਾਜਰਾ ਚੱਕਲਾਂ ਦੇ ਗੁਰਦੁਆਰੇ ਵਿੱਚ ਹੋ ਰਿਹਾ ਹੈ। ਅੱਜ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ‘ਆਪ’ ਦੇ ਸੂਬਾ ਪ੍ਰਧਾਨ ਮੰਤਰੀ ਅਮਨ ਅਰੋੜਾ, ਵਿਧਾਇਕ ਚਰਨਜੀਤ ਸਿੰਘ, ਅਮਰਜੀਤ ਸਿੰਘ ਸੰਦੋਆ, ਡਾ. ਦਲਜੀਤ ਸਿੰਘ ਚੀਮਾ, ਪਰਮਜੀਤ ਸਿੰਘ ਲੱਖੋਵਾਲ, ਅਜਮੇਰ ਸਿੰਘ ਖੇੜਾ, ਚਰਨਜੀਤ ਸਿੰਘ ਕਾਲੇਵਾਲ, ਬਰਿੰਦਰ ਸਿੰਘ ਬੱਲਾਂ, ਇੰਜ. ਹਰਵਿੰਦਰ ਸਿੰਘ ਭੱਠਲ ਆਦਿ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। -ਪੱਤਰ ਪ੍ਰੇਰਕ
Advertisement
×