ਇਗਨੂ ’ਚ ਦਾਖਲੇ ਲਈ ਡੀਈਬੀ ਆਈਡੀ ਲਾਜ਼ਮੀ
ਪੰਚਕੂਲਾ: ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਵਿੱਚ ਜੁਲਾਈ 2025 ਸੈਸ਼ਨ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਯੂਜੀਸੀ-ਡੀਈਬੀ ਨੇ ਸਾਰੇ ਓਪਨ ਤੇ ਡਿਸਟੈਂਸ ਲਰਨਿੰਗ ਅਤੇ ਆਨਲਾਈਨ ਪ੍ਰੋਗਰਾਮਾਂ ਲਈ ਇੱਕ ਨਵੀਂ ਪ੍ਰਵੇਸ਼ ਪ੍ਰਕਿਰਿਆ ਸ਼ੁਰੂ ਕੀਤੀ...
Advertisement
ਪੰਚਕੂਲਾ: ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਵਿੱਚ ਜੁਲਾਈ 2025 ਸੈਸ਼ਨ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਯੂਜੀਸੀ-ਡੀਈਬੀ ਨੇ ਸਾਰੇ ਓਪਨ ਤੇ ਡਿਸਟੈਂਸ ਲਰਨਿੰਗ ਅਤੇ ਆਨਲਾਈਨ ਪ੍ਰੋਗਰਾਮਾਂ ਲਈ ਇੱਕ ਨਵੀਂ ਪ੍ਰਵੇਸ਼ ਪ੍ਰਕਿਰਿਆ ਸ਼ੁਰੂ ਕੀਤੀ ਹੈ। ਯੂਜੀਸੀ-ਡੀਈਬੀ ਜਨਤਕ ਸੂਚਨਾ ਅਨੁਸਾਰ, ਹੁਣ ਹਰੇਕ ਸਿਖਿਆਰਥੀ ਲਈ ਕਿਸੇ ਵੀ ਓਪਨ ਐਂਡ ਡਿਸਟੈਂਸ ਲਰਨਿੰਗ ਜਾਂ ਆਨਲਾਈਨ ਪਾਠਕ੍ਰਮ ਵਿੱਚ ਰਜਿਸਟ੍ਰੇਸ਼ਨ ਤੋਂ ਪਹਿਲਾਂ ਆਪਣੀ ਡੀਈਬੀ-ਆਈਡੀ ਬਨਾਉਣੀ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਇੱਛੁਕ ਵਿਦਿਆਰਥੀ ਸਬੰਧਤ ਵੈੱਬਸਾਈਟ ’ਤੇ ਜਾ ਕੇ ਯੂਜੀਸੀ-ਡੀਈਬੀ ਆਈਡੀ ਬਣਾ ਸਕਦੇ ਹਨ। -ਪੱਤਰ ਪ੍ਰੇਰਕ
Advertisement
Advertisement
×