ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੜਕ ਹਾਦਸੇ ’ਚ ਹਲਾਕ

ਪੱਤਰ ਪ੍ਰੇਰਕ ਮੋਰਿੰਡਾ, 25 ਜੂਨ ਇੱਥੋਂ ਨੇੜਲੇ ਪਿੰਡ ਕਾਂਜਲਾ ਦੇ ਪੈਟਰੋਲ ਪੰਪ ਕੋਲ ਟਰੱਕ ਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮੋਰਿੰਡਾ ਸ਼ਹਿਰੀ ਥਾਣੇ ਦੇ ਐੱਸਐੱਚਓ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਟਰੱਕ...
Advertisement

ਪੱਤਰ ਪ੍ਰੇਰਕ

ਮੋਰਿੰਡਾ, 25 ਜੂਨ

Advertisement

ਇੱਥੋਂ ਨੇੜਲੇ ਪਿੰਡ ਕਾਂਜਲਾ ਦੇ ਪੈਟਰੋਲ ਪੰਪ ਕੋਲ ਟਰੱਕ ਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮੋਰਿੰਡਾ ਸ਼ਹਿਰੀ ਥਾਣੇ ਦੇ ਐੱਸਐੱਚਓ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਟਰੱਕ ਕਬਜ਼ੇ ਵਿੱਚ ਲੈ ਕੇ ਹਰਮਨਦੀਪ ਸਿੰਘ ਕਾਂਜਲਾ ਦੇ ਬਿਆਨਾਂ ਦੇ ਆਧਾਰ ’ਤੇ ਟਰੱਕ ਚਾਲਕ ਜਰਨੈਲ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਟਰੱਕ ਚਾਲਕ ਜਰਨੈਲ ਸਿੰਘ ਨੇ ਟਰੱਕ ਸੜਕ ’ਤੇ ਹੀ ਰੋਕ ਦਿੱਤਾ। ਟਰੱਕ ’ਤੇ ਲੱਦੀਆਂ ਲੋਹੇ ਦੀਆਂ ਪਲੇਟਾਂ ਰਾਤ ਦੇ ਹਨੇਰੇ ਵਿੱਚ ਦਿਖਾਈ ਨਾ ਦੇਣ ਕਾਰਨ ਸਤਬੀਰ ਸਿੰਘ (33) ਵਾਸੀ ਪਿੰਡ ਰਾਮਗੜ੍ਹ ਪਿੱਛੇ ਟਕਰਾ ਗਿਆ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਪੁਲੀਸ ਨੇ ਟਰੱਕ ਜ਼ਬਤ ਕਰ ਕੇ ਚਾਲਕ ਜਰਨੈਲ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement