ਰੇਲਗੱਡੀ ਹੇਠ ਆਉਣ ਕਾਰਨ ਮੌਤ
ਨਿੱਜੀ ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 30 ਜੂਨ ਇੱਥੇ ਭਾਖੜਾ ਨਹਿਰ ਨੇੜੇ ਨਵੀਂ ਅਪ ਲਾਈਨ ’ਤੇ 38 ਸਾਲਾ ਵਿਅਕਤੀ ਦੀ ਮੌਤ ਹੋ ਗਈ। ਰੇਲਵੇ ਪੁਲੀਸ ਚੌਕੀ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਸਰਹਿੰਦ ਪਾਸੇ ਕਿਲੋਮੀਟਰ ਨੰਬਰ 320/9/11 ਭਾਖੜਾ ਨਹਿਰ ਨੇੜੇ...
Advertisement
ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 30 ਜੂਨ
Advertisement
ਇੱਥੇ ਭਾਖੜਾ ਨਹਿਰ ਨੇੜੇ ਨਵੀਂ ਅਪ ਲਾਈਨ ’ਤੇ 38 ਸਾਲਾ ਵਿਅਕਤੀ ਦੀ ਮੌਤ ਹੋ ਗਈ। ਰੇਲਵੇ ਪੁਲੀਸ ਚੌਕੀ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਸਰਹਿੰਦ ਪਾਸੇ ਕਿਲੋਮੀਟਰ ਨੰਬਰ 320/9/11 ਭਾਖੜਾ ਨਹਿਰ ਨੇੜੇ ਰੇਲਵੇ ਲਾਈਨ ਪਾਰ ਕਰਦੇ ਸਮੇਂ ਅਣਪਛਾਤੇ ਦੀ ਗੱਡੀ ਦੀ ਲਪੇਟ ਵਿੱਚ ਆਉਣ ਕਾਰਣ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਮ੍ਰਿਤਕ ਨੇ ਡੱਬੀਦਾਰ ਹਰਾ ਪਰਨਾ, ਹਰੇ ਰੰਗ ਦੀ ਸ਼ਰਟ ਪਹਿਨੀ ਹੋਈ ਸੀ।
Advertisement