ਡੀਸੀ ਵੱਲੋਂ ਦੋ ਸਰਪੰਚ ਮੁਅੱਤਲ ਤੇ ਇੱਕ ਅਯੋਗ ਕਰਾਰ
ਅੰਬਾਲਾ: ਡੀਸੀ ਅਜੈ ਸਿੰਘ ਤੋਮਰ ਨੇ ਅੰਬਾਲਾ ਜ਼ਿਲ੍ਹੇ ਦੇ ਸਰਪੰਚਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਦੋ ਨੂੰ ਮੁਅੱਤਲ ਅਤੇ ਇੱਕ ਸਰਪੰਚ ਨੂੰ ਅਯੋਗ ਕਰਾਰ ਕਰ ਦਿੱਤਾ ਹੈ। ਨਾਰਾਇਣਗੜ੍ਹ ਬਲਾਕ ਦੇ ਪਿੰਡ ਉੱਜਲ ਮਾਜਰੀ ਦੇ ਸਰਪੰਚ ਰਵਿੰਦਰ ਕੁਮਾਰ ਨੂੰ ਵਿਕਾਸ ਕਾਰਜਾਂ ’ਚ...
Advertisement
ਅੰਬਾਲਾ: ਡੀਸੀ ਅਜੈ ਸਿੰਘ ਤੋਮਰ ਨੇ ਅੰਬਾਲਾ ਜ਼ਿਲ੍ਹੇ ਦੇ ਸਰਪੰਚਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਦੋ ਨੂੰ ਮੁਅੱਤਲ ਅਤੇ ਇੱਕ ਸਰਪੰਚ ਨੂੰ ਅਯੋਗ ਕਰਾਰ ਕਰ ਦਿੱਤਾ ਹੈ। ਨਾਰਾਇਣਗੜ੍ਹ ਬਲਾਕ ਦੇ ਪਿੰਡ ਉੱਜਲ ਮਾਜਰੀ ਦੇ ਸਰਪੰਚ ਰਵਿੰਦਰ ਕੁਮਾਰ ਨੂੰ ਵਿਕਾਸ ਕਾਰਜਾਂ ’ਚ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੀ ਸ਼ਿਕਾਇਤ ਪਿੰਡ ਦੇ ਜਗਪਾਲ ਸਿੰਘ ਤੇ ਹੋਰਾਂਂ ਨੇ ਕੀਤੀ ਸੀ। ਦੂਜੇ ਪਾਸੇ, ਅੰਬਾਲਾ ਬਲਾਕ-1 ਦੇ ਪਿੰਡ ਮਸਤਪੁਰ ਦੇ ਸਰਪੰਚ ਬਲਜਿੰਦਰ ਸਿੰਘ ਨੂੰ ਗਊ ਚਰਾਂਦ ਜ਼ਮੀਨ ਤੋਂ ਮਿੱਟੀ ਪੁਟਵਾ ਕੇ ਨਿੱਜੀ ਲੋਕਾਂ ਨੂੰ ਲਾਭ ਪਹੁੰਚਾਉਣ ਦੇ ਮਾਮਲੇ ‘ਚ ਮੁਅੱਤਲ ਕੀਤਾ ਗਿਆ। ਇਹ ਸ਼ਿਕਾਇਤ ਪਿੰਡ ਦੇ ਨੰਬਰਦਾਰ ਮੰਗਤ ਰਾਮ ਵੱਲੋਂ ਕੀਤੀ ਗਈ ਸੀ। ਇਸੇ ਤਰ੍ਹਾਂ ਪਿੰਡ ਧੂਰਕੜਾ ਦੀ ਸਰਪੰਚ ਮਨਪ੍ਰੀਤ ਕੌਰ ਨੂੰ, ਅਯੋਗ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਉੱਤੇ ਪਿੰਡ ਦੇ ਸ਼ਮਸ਼ਾਨਘਾਟ ਵਿਚੋਂ ਦਰੱਖ਼ਤ ਕਟਵਾਉਣ ਦਾ ਦੋਸ਼ ਹੈ। -ਪੱਤਰ ਪ੍ਰੇਰਕ
Advertisement
Advertisement
×