ਮੁਹਾਲੀ ਜ਼ਿਲ੍ਹੇ ਵਿੱਚ ਡੀ ਏ ਪੀ ਖਾਦ ਆਊਟ ਆਫ਼ ਸਟਾਕ
ਮੁਹਾਲੀ ਜ਼ਿਲ੍ਹੇ ਵਿਚ ਡੀ ਏ ਪੀ ਖ਼ਾਦ ਆਊਟ ਆਫ਼ ਸਟਾਕ ਹੈ। ਜ਼ਿਲ੍ਹੇ ਦੀਆਂ ਸਹਿਕਾਰੀ ਖੇਤਬਾੜੀ ਸਭਾਵਾਂ ਵਿਚ ਡੀ ਏ ਪੀ ਦੀ ਅਣਹੋਂਦ ਹੈ ਤੇ ਪਿਛਲੇ ਹਫ਼ਤੇ ਤੋਂ ਪ੍ਰਾਈਵੇਟ ਦੁਕਾਨਾਂ ਵਿੱਚੋਂ ਵੀ ਇਹ ਖ਼ਾਦ ਨਹੀਂ ਮਿਲ ਰਹੀ। ਇਸ ਕਾਰਨ ਕਿਸਾਨ ਕਣਕ...
ਮੁਹਾਲੀ ਜ਼ਿਲ੍ਹੇ ਵਿਚ ਡੀ ਏ ਪੀ ਖ਼ਾਦ ਆਊਟ ਆਫ਼ ਸਟਾਕ ਹੈ। ਜ਼ਿਲ੍ਹੇ ਦੀਆਂ ਸਹਿਕਾਰੀ ਖੇਤਬਾੜੀ ਸਭਾਵਾਂ ਵਿਚ ਡੀ ਏ ਪੀ ਦੀ ਅਣਹੋਂਦ ਹੈ ਤੇ ਪਿਛਲੇ ਹਫ਼ਤੇ ਤੋਂ ਪ੍ਰਾਈਵੇਟ ਦੁਕਾਨਾਂ ਵਿੱਚੋਂ ਵੀ ਇਹ ਖ਼ਾਦ ਨਹੀਂ ਮਿਲ ਰਹੀ। ਇਸ ਕਾਰਨ ਕਿਸਾਨ ਕਣਕ ਦੀ ਬਿਜਾਈ ਲਈ ਸੁਪਰ ਤੇ ਹੋਰ ਖਾਦਾਂ ਵਰਤਣ ਲਈ ਮਜਬੂਰ ਹਨ। ਬਹੁਤੀਆਂ ਥਾਵਾਂ ’ਤੇ ਕਿਸਾਨ ਬਿਨਾਂ ਖ਼ਾਦਾਂ ਤੋਂ ਹੀ ਕਣਕ ਦੀ ਬਿਜਾਈ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸਾਸ਼ਨ ਸਹਿਕਾਰੀ ਖੇਤੀਬਾੜੀ ਸਭਾਵਾਂ ਵਿਚ ਤੁਰੰਤ ਡੀ ਏ ਪੀ ਖ਼ਾਦ ਭੇਜਣ ਦੀ ਮੰਗ ਕਰਦਿਆਂ, ਅਜਿਹਾ ਨਾ ਹੋਣ ਦੀ ਸੂਰਤ ਵਿਚ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ।
ਸਹਿਕਾਰੀ ਖੇਤੀਬਾੜੀ ਸਭਾ ਗੀਗੇਮਾਜਰਾ ਦੇ ਪ੍ਰਧਾਨ ਅਤੇ ਪਿੰਡ ਬਠਲਾਣਾ ਦੇ ਸਰਪੰਚ ਹਰਪਾਲ ਸਿੰਘ, ਖੇਤੀਬਾੜੀ ਸਭਾ ਸਨੇਟਾ ਦੇ ਪ੍ਰਧਾਨ ਸਰਬਜੀਤ ਸਿੰਘ ਚਾਉਮਾਜਰਾ, ਖੇਤੀਬਾੜੀ ਸਭਾ ਰਾਜੋਮਾਜਰਾ ਦੇ ਪ੍ਰਧਾਨ ਸੁਰਜੀਤ ਸਿੰਘ, ਖੇਤੀਬਾੜੀ ਸਭਾਵਾਂ ਦੇ ਸਾਬਕਾ ਡਾਇਰੈਕਟਰ ਲਖਵੀਰ ਸਿੰਘ ਖਟੜਾ ਬਨੂੜ, ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਦੱਸਿਆ ਕਿ ਡੀ ਏ ਪੀ ਖ਼ਾਦ ਨਾ ਮਿਲਣ ਕਾਰਨ ਕਿਸਾਨਾਂ ਨੂੰ ਬਿਨਾਂ ਖਾਦਾਂ ਜਾਂ ਫੇਰ ਬਦਲਵੀਆਂ ਖ਼ਾਦਾਂ ਵਰਤਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਸਭਾਵਾਂ ਵੱਲੋਂ ਭੇਜੀ ਹੋਈ ਡਿਮਾਂਡ ਦੇ ਬਾਵਜੂਦ ਵੀ ਡੀ ਏ ਪੀ ਨਹੀਂ ਮਿਲ ਰਹੀ। ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਪਰਮਦੀਪ ਸਿੰਘ ਬੈਦਵਾਣ, ਕਿਰਪਾਲ ਸਿੰਘ ਸਿਆਊ, ਤੇਜਿੰਦਰ ਸਿੰਘ ਪੂਨੀਆ, ਕਿਸਾਨ ਆਗੂ ਬਲਜਿੰਦਰ ਸਿੰਘ ਭਾਗੋਮਾਜਰਾ, ਕੁਲਵੰਤ ਸਿੰਘ ਚਿੱਲਾ ਨੇ ਚਿਤਾਵਨੀ ਦਿੱਤੀ ਕਿ ਜੇ ਤੁਰੰਤ ਖ਼ਾਦ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਤੋਂ ਗੁਰੇਜ਼ ਨਹੀਂ ਕਰਨਗੇ।

