ਕਾਲਜਾਂ ਵਿੱਚ ਡਾਂਡੀਆ ਸਮਾਗਮ
ਇੱਥੋਂ ਦੇ ਡੀਏਵੀ ਕਾਲਜ, ਸੈਕਟਰ 10 ਤੇ ਜੀ ਜੀ ਡੀ ਐਸ ਡੀ ਕਾਲਜ ਸੈਕਟਰ 32 ਵਿੱਚ ਅੱਜ ਡਾਂਡੀਆ ਸਮਾਗਮ ਕਰਵਾਏ ਗਏ। ਡੀਏਵੀ ਕਾਲਜ ਵਿਚ ਸਮਾਗਮ ਦੀ ਸ਼ੁਰੂਆਤ ਰੂਹਾਨੀ ਗਣੇਸ਼ ਵੰਦਨਾ ਨਾਲ ਹੋਈ। ਇਸ ਮੌਕੇ ਪ੍ਰਿੰਸੀਪਲ ਡਾ. ਮੋਨਾ ਨਾਰੰਗ ਅਤੇ...
Advertisement
ਇੱਥੋਂ ਦੇ ਡੀਏਵੀ ਕਾਲਜ, ਸੈਕਟਰ 10 ਤੇ ਜੀ ਜੀ ਡੀ ਐਸ ਡੀ ਕਾਲਜ ਸੈਕਟਰ 32 ਵਿੱਚ ਅੱਜ ਡਾਂਡੀਆ ਸਮਾਗਮ ਕਰਵਾਏ ਗਏ। ਡੀਏਵੀ ਕਾਲਜ ਵਿਚ ਸਮਾਗਮ ਦੀ ਸ਼ੁਰੂਆਤ ਰੂਹਾਨੀ ਗਣੇਸ਼ ਵੰਦਨਾ ਨਾਲ ਹੋਈ। ਇਸ ਮੌਕੇ ਪ੍ਰਿੰਸੀਪਲ ਡਾ. ਮੋਨਾ ਨਾਰੰਗ ਅਤੇ ਡਾ. ਸੁਮਿਤਾ ਬਖਸ਼ੀ (ਡੀਐਸਡਬਲਿਊ), ਡਾ. ਪੂਰਨਿਮਾ ਸਹਿਗਲ (ਐਡੀਸ਼ਨਲ ਡੀਐਸਡਬਲਿਊ), ਅਤੇ ਡਾ. ਮਨਮਿੰਦਰ ਸਿੰਘ ਆਨੰਦ (ਡਿਪਟੀ ਡੀਐਸਡਬਲਿਊ) ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਗੀਤਾਂ ’ਤੇ ਨਾਚ ਕੀਤਾ ਤੇ ਡਾਂਡੀਆ ਪੇਸ਼ਕਾਰੀ ਦਿੱਤੀ।
Advertisement
Advertisement
Advertisement
×