ਕਾਰੋਬਾਰੀਆਂ ਲਈ ਸਾਈਬਰ ਸੁਰੱਖਿਆ ਜ਼ਰੂਰੀ ਕਰਾਰ
ਉਦਯੋਗ ਵਿਭਾਗ, ਚੰਡੀਗੜ੍ਹ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਰੈਂਪ ਸੀਰੀਜ਼ ਦੇ ਹਿੱਸੇ ਵਜੋਂ ਪੀ ਐੱਚ ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨੇ ਅਗਲੀ ਪੀੜ੍ਹੀ ਲਈ ਐੱਮ ਐੱਸ ਐੱਮ ਈ ਵਿੱਤ ਮਜ਼ਬੂਤੀ, ਤਕਨੀਕੀ ਵਾਧੇ ਅਤੇ ਟਿਕਾਊ ਵਿਕਾਸ ਉਤੇ ਸੈਸ਼ਨ ਕਰਵਾਇਆ।...
ਉਦਯੋਗ ਵਿਭਾਗ, ਚੰਡੀਗੜ੍ਹ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਰੈਂਪ ਸੀਰੀਜ਼ ਦੇ ਹਿੱਸੇ ਵਜੋਂ ਪੀ ਐੱਚ ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨੇ ਅਗਲੀ ਪੀੜ੍ਹੀ ਲਈ ਐੱਮ ਐੱਸ ਐੱਮ ਈ ਵਿੱਤ ਮਜ਼ਬੂਤੀ, ਤਕਨੀਕੀ ਵਾਧੇ ਅਤੇ ਟਿਕਾਊ ਵਿਕਾਸ ਉਤੇ ਸੈਸ਼ਨ ਕਰਵਾਇਆ। ਪੀ ਐੱਚ ਡੀ ਸੀ ਸੀ ਆਈ ਚੰਡੀਗੜ੍ਹ ਚੈਪਟਰ ਦੇ ਸਹਿ-ਪ੍ਰਧਾਨ ਸੁਵਰਤ ਖੰਨਾ ਨੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਐੱਮ ਐੱਸ ਐੱਮ ਈ ਦੀ ਭਾਰਤ ਦੇ ਆਰਥਿਕ ਵਿਕਾਸ ਨੂੰ ਗਤੀ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਹੈ। ਸੈਸ਼ਨ ਦੌਰਾਨ ਪੀ ਐੱਚ ਡੀ ਸੀ ਸੀ ਆਈ ਦੀ ਖੇਤਰੀ ਸਾਈਬਰ ਸੁਰੱਖਿਆ ਅਤੇ ਏ ਆਈ ਕਮੇਟੀ ਦੇ ਕਨਵੀਨਰ ਤਰੁਣ ਮਲਹੋਤਰਾ ਨੇ ਛੋਟੇ ਕਾਰੋਬਾਰਾਂ ਲਈ ਸਾਈਬਰ ਸੁਰੱਖਿਆ ਜਾਗਰੂਕਤਾ ਦੇ ਵਧ ਰਹੇ ਮਹੱਤਵ ਬਾਰੇ ਵਿਸਥਾਰ ਨਾਲ਼ ਦੱਸਿਆ। ਜੇ ਐੱਮ ਟ੍ਰੇਨਰ ਦੀਪਕ ਸ਼ਰਮਾ ਨੇ ਕਾਰੋਬਾਰ ਦੇ ਵਿਸਥਾਰ ਲਈ ਜੇ ਐੱਮ ਦਾ ਫਾਇਦਾ ਚੁੱਕਣ ਬਾਰੇ ਗੱਲ ਕੀਤੀ। ਐੱਚ ਡੀ ਐੱਫ ਸੀ ਬੈਂਕ ਦੀ ਡਿਪਟੀ ਵਾਈਸ ਪ੍ਰੈਜ਼ੀਡੈਂਟ ਦੁਰਭਜੋਤ ਕੌਰ ਨੇ ਦੱਸਿਆ ਕਿ ਇਹ ਪਹਿਲਕਦਮੀ ਉੱਦਮੀਆਂ ਨੂੰ ਬਿਨਾਂ ਕਿਸੇ ਗਰੰਟੀ ਦੇ ਕਰਜ਼ ਪ੍ਰਾਪਤ ਕਰਨ ਵਿੱਚ ਕਿਵੇਂ ਮੱਦਦ ਕਰਦੀ ਹੈ। ਸਿਡਬੀ, ਚੰਡੀਗੜ੍ਹ ਦੀ ਏ ਜੀ ਐੱਮ ਪਦਮਪ੍ਰੀਤ ਕੌਰ ਨੇ ਸਿਡਬੀ ਵੱਲੋਂ ਕਰਜ਼ ਤੱਕ ਪਹੁੰਚ ਨੂੰ ਸੁਚਾਰੂ ਬਣਾਉਣ ਲਈ ਪੇਸ਼ ਕੀਤੇ ਗਏ ਵੱਖ-ਵੱਖ ਵਿੱਤੀ ਉਤਪਾਦਾਂ ਅਤੇ ਸਹਾਇਤਾ ਯੋਜਨਾਵਾਂ ਬਾਰੇ ਵਿਸਥਾਰ ਨਾਲ ਦੱਸਿਆ।

