ਸਾਈਬਰ ਕਿਓਸਕ ਦਾ ਉਦਘਾਟਨ
ਜਨਤਕ ਸਾਈਬਰ ਸੁਰੱਖਿਆ ਨੂੰ ਵਧਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ ਪੰਜਾਬ ਪੁਲੀਸ ਨੇ ਮੁਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਦਫ਼ਤਰ ਵਿੱਚ ਮੋਬਾਈਲ ਡਿਵਾਈਸਾਂ ਦੇ ਮਾਲਵੇਅਰ ਵਿਸ਼ਲੇਸ਼ਣ ਲਈ ਸਾਈਬਰ ਕਿਓਸਕ ਮਸ਼ੀਨ ਦਾ ਉਦਘਾਟਨ ਕੀਤਾ। ਸੂਬੇ ਵਿੱਚ ਆਪਣੀ ਕਿਸਮ ਦੀ ਪਹਿਲੀ ਸਾਈਬਰ...
Advertisement
ਜਨਤਕ ਸਾਈਬਰ ਸੁਰੱਖਿਆ ਨੂੰ ਵਧਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ ਪੰਜਾਬ ਪੁਲੀਸ ਨੇ ਮੁਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਦਫ਼ਤਰ ਵਿੱਚ ਮੋਬਾਈਲ ਡਿਵਾਈਸਾਂ ਦੇ ਮਾਲਵੇਅਰ ਵਿਸ਼ਲੇਸ਼ਣ ਲਈ ਸਾਈਬਰ ਕਿਓਸਕ ਮਸ਼ੀਨ ਦਾ ਉਦਘਾਟਨ ਕੀਤਾ। ਸੂਬੇ ਵਿੱਚ ਆਪਣੀ ਕਿਸਮ ਦੀ ਪਹਿਲੀ ਸਾਈਬਰ ਕਿਓਸਕ, ਇਹ ਮਸ਼ੀਨ ਨਾਗਰਿਕ ਡਿਜੀਟਲ ਸੁਰੱਖਿਆ ਵੱਲ ਮਹੱਤਵਪੂਰਨ ਤਕਨੀਕੀ ਤਰੱਕੀ ਹੈ। ਸੈਲਫ-ਸਰਵਿਸ ਕਿਓਸਕ ਨੁਕਸਾਨਦੇਹ, ਪਾਬੰਦੀਸ਼ੁਦਾ ਜਾਂ ਅਸੁਰੱਖਿਅਤ ਐਪਲੀਕੇਸ਼ਨਾਂ ਤੇ ਫਾਈਲਾਂ ਤੋਂ ਐਂਡਰਾਇਡ ਤੇ ਆਈਓਐਸ ਮੋਬਾਈਲ ਡਿਵਾਈਸਾਂ ਦੇ ਨਾਲ-ਨਾਲ ਯੂਐੱਸਬੀ ਡਰਾਈਵਾਂ ਅਤੇ ਬਾਹਰੀ ਸਟੋਰੇਜ ਨੂੰ ਸਕੈਨ ਅਤੇ ਸੈਨੀਟਾਈਜ਼ ਕਰਨ ਲਈ ਤਿਆਰ ਕੀਤੀ ਗਈ ਹੈ। ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲੀਸ, ਸਾਈਬਰ ਕ੍ਰਾਈਮ ਵੀ ਨੀਰਜਾ ਨੇ ਕਿਹਾ ਕਿ ਸਾਈਬਰ ਕਿਓਸਕ ਨਾਗਰਿਕਾਂ ਲਈ ਇੱਕ ਜਨਤਕ ਪਹਿਲ ਹੈ।
Advertisement
Advertisement
×