ਲਾਇਨਜ਼ ਕਲੱਬ ਦੀ ਨਵੀਂ ਟੀਮ ਦੀ ਤਾਜਪੋਸ਼ੀ
ਲਾਇਨਜ਼ ਕਲੱਬ ਪੰਚਕੂਲਾ ਡਾਇਨਾਮਿਕ, ਡਿਸਟ੍ਰਿਕਟ 321 ਏ-2 ਦੇ ਸਾਲ 2025-26 ਲਈ ਨਵੇਂ ਬਣੇ ਪ੍ਰਧਾਨ ਮੋਹਾਲੀ ਨਿਵਾਸੀ ਰਾਮਜੀ ਦਾਸ ਵਾਹੀ, ਸੈਕਟਰੀ ਗੁਰਮੇਲ ਸਿੰਘ ਅਤੇ ਖ਼ਜ਼ਾਨਜੀ ਰਘੁਵੀਰ ਸਿੰਘ ਦੀ ਤਾਜਪੋਸ਼ੀ ਇੱਥੇ ਸੈਕਟਰ 43 ਵਿੱਚ ‘ਨਵਰੀਤ’ ਸਿਰਲੇਖ ਤਹਿਤ ਹੋਏ ਸਮਾਗਮ ਵਿੱਚ ਕੀਤੀ ਗਈ।...
Advertisement
ਲਾਇਨਜ਼ ਕਲੱਬ ਪੰਚਕੂਲਾ ਡਾਇਨਾਮਿਕ, ਡਿਸਟ੍ਰਿਕਟ 321 ਏ-2 ਦੇ ਸਾਲ 2025-26 ਲਈ ਨਵੇਂ ਬਣੇ ਪ੍ਰਧਾਨ ਮੋਹਾਲੀ ਨਿਵਾਸੀ ਰਾਮਜੀ ਦਾਸ ਵਾਹੀ, ਸੈਕਟਰੀ ਗੁਰਮੇਲ ਸਿੰਘ ਅਤੇ ਖ਼ਜ਼ਾਨਜੀ ਰਘੁਵੀਰ ਸਿੰਘ ਦੀ ਤਾਜਪੋਸ਼ੀ ਇੱਥੇ ਸੈਕਟਰ 43 ਵਿੱਚ ‘ਨਵਰੀਤ’ ਸਿਰਲੇਖ ਤਹਿਤ ਹੋਏ ਸਮਾਗਮ ਵਿੱਚ ਕੀਤੀ ਗਈ। ਇਸ ਤੋਂ ਪਹਿਲਾਂ 2024-25 ਸ਼ੈਸਨ ਦੇ ਪ੍ਰਧਾਨ ਲਾਇਨ ਬ੍ਰਿਜ ਲਾਲ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਗਈ। ਇੰਸਟਾਲੇਸ਼ਨ ਚੇਅਰਪਰਸਨ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿੱਚ ਸੀਨੀਅਰ ਮੈਂਬਰ ਲਾਇਨ ਆਰ.ਐੱਨ. ਗੁਪਤਾ, ਐਡਵੋਕੇਟ ਵੀਰੇਂਦਰ ਮਹਿਤਾ, ਡਿਸਟ੍ਰਿਕਟ ਗਵਰਨਰ ਦਿਨੇਸ਼ ਬੱਤਰਾ, ਰਮਨ ਗੁਪਤਾ, ਉਮੇਸ਼ ਗਰਗ, ਐੱਸ.ਐੱਸ. ਭਾਂਵਰਾ, ਪ੍ਰੀਜ਼ਾਈਡਿੰਗ ਅਫਸਰ ਗੁਰਦੇਵ ਸਿੰਘ, ਪਰਵਿੰਦਰ ਸਿੰਘ ਅਤੇ ਗੌਰਵ ਬਜਾਜ ਹਾਜ਼ਰ ਸਨ।
Advertisement
Advertisement
×