ਪੁਰਾਣੇ ਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ’ਤੇ ਕਸਿਆ ਸ਼ਿਕੰਜਾ: ਵਿੱਜ
ਸਰਬਜੀਤ ਸਿੰਘ ਭੱਟੀ
ਅੰਬਾਲਾ, 3 ਜੁਲਾਈ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਦਿੱਲੀ ’ਚ ਪੁਰਾਣੀਆਂ ਪੈਟਰੋਲ ਤੇ ਡੀਜ਼ਲ ਵਾਹਨਾਂ ਨੂੰ ਪੈਟਰੋਲ ਪੰਪ ’ਤੇ ਤੇਲ ਨਾ ਦੇਣ ਦੇ ਫੈਸਲੇ ਨੂੰ ਲੈ ਕੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਵਾਤਾਵਰਨ ਸਬੰਧੀ ਮਾਪਦੰਡਾਂ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ’ਤੇ ਹੌਲੀ-ਹੌਲੀ ਰੋਕ ਲਾ ਰਹੀ ਹੈ।
ਉਨ੍ਹਾਂ ਕਿਹਾ ਕਿ, “ਇਸ ਸੰਬੰਧੀ ਪਹਿਲਾ ਕਦਮ ਹਾਲੇ ਸਿਰਫ਼ ਦਿੱਲੀ ਵਿਚ ਲਿਆ ਹੈ, ਭਵਿੱਖ ’ਚ ਹੋਰ ਰਾਜਾਂ ਵਿੱਚ ਵੀ ਇਹ ਲਾਗੂ ਹੋ ਸਕਦੀ ਹੈ।” ਵਿੱਜ ਅਨੁਸਾਰ, ਟ੍ਰਾਂਸਪੋਰਟ ਵਿਭਾਗ ਦੀ ਐਪ ਵਿੱਚ ਹਰੇਕ ਵਾਹਨ ਦੀ ਉਮਰ, ਟੈਕਸ ਭੁਗਤਾਨ ਅਤੇ ਖਰੀਦ ਮਿਤੀ ਬਾਰੇ ਪੂਰਾ ਡਾਟਾ ਮੌਜੂਦ ਹੈ। ਪੈਟਰੋਲ ਪੰਪ ’ਤੇ ਜਦੋਂ ਵੀ ਕਿਸੇ ਵਾਹਨ ਦੀ ਫੋਟੋ ਕੈਮਰੇ ਵਿੱਚ ਆਵੇਗੀ ਤਾਂ ਉਸ ਦੀ ਉਮਰ ਅਨੁਸਾਰ ਉਹ ਵਾਹਨ ਤੇਲ ਲਈ ਯੋਗ ਹੈ ਜਾਂ ਨਹੀਂ, ਇਹ ਤੁਰੰਤ ਪਤਾ ਲੱਗ ਜਾਵੇਗਾ।
ਭਾਰਤੀ ਰੇਲਵੇ ਵੱਲੋਂ ਪ੍ਰਤੀ ਕਿਲੋਮੀਟਰ 2 ਪੈਸੇ ਦਾ ਕਿਰਾਏ ਵਿੱਚ ਵਾਧਾ ਕਰਨ ’ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਵਿੱਜ ਨੇ ਕਿਹਾ ਕਿ ਇਹ ਇੱਕ ਲੰਬੇ ਅਰਸੇ ਬਾਅਦ ਹੋਇਆ ਨਿਗੁਣਾ ਵਾਧਾ ਹੈ।
ਸ੍ਰੀ ਵਿੱਜ ਨੇ ਕੋਲਕਾਤਾ ਲਾਅ ਕਾਲਜ ਦੀ ਵਿਦਿਆਰਥਣ ਨਾਲ ਹੋਏ ਜਬਰ-ਡਨਾਹ ਮਾਮਲੇ ’ਤੇ ਚਿੰਤਾ ਪ੍ਰਗਟਾਈ