ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੀਪੀਆਈ(ਐਮ) ਵੱਲੋਂ 9 ਜੁਲਾਈ ਦੀ ਹੜਤਾਲ ਦਾ ਪੂਰਨ ਸਮਰਥਨ

ਤਹਿਸੀਲ ਕਮੇਟੀ ਦੀ ਮੀਟਿੰਗ ਵਿੱਚ ਕਈ ਅਹਿਮ ਮਸਲਿਆਂ ’ਤੇ ਵਿਚਾਰ ਚਰਚਾ
Advertisement

ਅਤਰ ਸਿੰਘ

ਡੇਰਾਬੱਸੀ, 7 ਜੁਲਾਈ

Advertisement

ਡੇਰਾਬੱਸੀ ਵਿਚ ਕਾਮਰੇਡ ਅਜੈਬ ਸਿੰਘ ਡੇਰਾਬੱਸੀ ਦੀ ਪ੍ਰਧਾਨਗੀ ਹੇਠ ਸੀਪੀਆਈ (ਐਮ) ਤਹਿਸੀਲ ਕਮੇਟੀ ਡੇਰਾਬੱਸੀ ਦੀ ਅਹਿਮ ਮੀਟਿੰਗ ਕਾਮਰੇਡ ਰਤਨ ਸਿੰਘ ਮਾਰਕਸਵਾਦੀ ਚੇਤਨਾ ਕੇਂਦਰ ਵਿੱਚ ਹੋਈ। ਮੀਟਿੰਗ ਦੌਰਾਨ ਕੇਂਦਰੀ ਟਰੇਡ ਯੂਨੀਅਨਾਂ ਦੀ 9 ਜੁਲਾਈ ਨੂੰ ਹੋਣ ਵਾਲੀ ਕੌਮੀ ਹੜਤਾਲ ਨੂੰ ਪੂਰਨ ਸਮਰਥਨ ਦੇਣ ਦਾ ਫੈਸਲਾ ਲਿਆ ਗਿਆ। ਮੀਟਿੰਗ ਨੂੰ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸ਼ਿਆਮ ਲਾਲ ਹੈਬਤਪੁਰ, ਜ਼ਿਲ੍ਹਾ ਮੁਹਾਲੀ ਦੇ ਸਕੱਤਰ ਕਾਮਰੇਡ ਚੰਦਰਪਾਲ ਲਾਲੜੂ ਅਤੇ ਤਹਿਸੀਲ ਡੇਰਾਬੱਸੀ ਦੇ ਸਕੱਤਰ ਕਾਮਰੇਡ ਫੂਲ ਚੰਦ ਡੇਰਾਬੱਸੀ ਨੇ ਸੰਬੋਧਨ ਕੀਤਾ।

ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਕਾਮਰੇਡ ਫੂਲ ਚੰਦ ਨੇ ਦੱਸਿਆ ਕਿ ਸੀਪੀਆਈ (ਐਮ) ਪਾਰਟੀ ਮੁੱਢ ਤੋਂ ਮਜ਼ਦੂਰਾਂ, ਮੁਲਾਜ਼ਮਾਂ ਤੇ ਕਿਸਾਨਾਂ ਦੀ ਹਮਾਇਤੀ ਰਹੀ ਹੈ ਅਤੇ ਪਾਰਟੀ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀ ਇਸ ਤਜਵੀਜ਼ਤ ਹੜਤਾਲ ਵਿਚ ਸ਼ਾਮਲ ਹੋਵੇਗੀ। ਪਾਰਟੀ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਅੱਜ ਦੇ ਇਸ ਮਹਿੰਗਾਈ ਵਾਲੇ ਯੁੱਗ ਵਿਚ ਕਿਰਤੀ ਵਰਗ ਦੀ ਬਾਂਹ ਫੜ੍ਹਨੀ ਚਾਹੀਦੀ ਹੈ, ਕਿਉਂਕਿ ਕਿਰਤੀ ਵਰਗ ਸਾਰੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉਸ ਦਾ ਦੇਸ਼ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਹੈ।

ਮੀਟਿੰਗ ਵਿੱਚ ਕਿਊਬਾ ਫੰਡ ਤੇ ਇੱਕ ਅਗਸਤ ਨੂੰ ਚੰਡੀਗੜ੍ਹ ਸਥਿਤ ਦੇਸ਼ ਸੇਵਕ ਵਿਚ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਬਰਸੀ ਮਨਾਉਣ ਸਬੰਧੀ ਤਿਆਰੀਆਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਕਾਮਰੇਡ ਕੌਲ ਸਿੰਘ, ਕਾਮਰੇਡ ਬਸੰਤ ਸਿੰਘ, ਕਾਮਰੇਡ ਵੇਦ ਪ੍ਰਕਾਸ਼ ਕੌਸ਼ਿਕ, ਕਾਮਰੇਡ ਬੈਜਨਾਥ, ਕਾਮਰੇਡ ਜਵਾਲਾ ਸਿੰਘ, ਕਾਮਰੇਡ ਨੰਦ ਕਿਸ਼ੋਰ, ਕਾਮਰੇਡ ਬਲਜੀਤ ਸਿੰਘ, ਕਾਮਰੇਡ ਮਨਦੀਪ ਸਿੰਘ , ਕਾਮਰੇਡ ਜੀਤ ਸਿੰਘ, ਕਾਮਰੇਡ ਕਰਮ ਚੰਦ, ਕਾਮਰੇਡ ਨਿਰਮਲ ਸਿੰਘ ਬੇਹੜਾ, ਕਾਮਰੇਡ ਮਦਨ ਸਿੰਘ, ਕਾਮਰੇਡ ਪ੍ਰੀਤਮ ਸਿੰਘ ਤੇ ਕਾਮਰੇਡ ਸ਼ਿਵ ਦਿਆਲ ਸਿੰਘ ਆਦਿ ਹਾਜ਼ਰ ਸਨ ।

ਕੈਪਸ਼ਨ: ਡੇਰਾਬੱਸੀ ਵਿੱਚ ਸੀਪੀਆਈ (ਐਮ) ਦੀ ਤਹਿਸੀਲ ਕਮੇਟੀ ਦੀ ਮੀਟਿੰਗ ਦਾ ਦ੍ਰਿਸ਼

Advertisement