ਕਰੰਟ ਲੱਗਣ ਕਾਰਨ ਗਊ ਦੀ ਮੌਤ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 30 ਜੂਨ ਚੰਡੀਗੜ੍ਹ ਦੇ ਵਾਰਡ ਨੰਬਰ-15 ਵਿੱਚ ਪੈਂਦੇ ਧਨਾਸ ਦੇ ਛੋਟੇ ਫਲੈਟਸ ਨੇੜੇ ਪਾਰਕ ਵਿੱਚ ਕਰੰਟ ਲੱਗਣ ਕਾਰਨ ਗਊ ਦੀ ਮੌਤ ਹੋ ਗਈ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਯੂਟੀ ਪ੍ਰਸ਼ਾਸਨ ਦੀ ਟੀਮ ਨੇ ਗਊ ਨੂੰ...
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਜੂਨ
Advertisement
ਚੰਡੀਗੜ੍ਹ ਦੇ ਵਾਰਡ ਨੰਬਰ-15 ਵਿੱਚ ਪੈਂਦੇ ਧਨਾਸ ਦੇ ਛੋਟੇ ਫਲੈਟਸ ਨੇੜੇ ਪਾਰਕ ਵਿੱਚ ਕਰੰਟ ਲੱਗਣ ਕਾਰਨ ਗਊ ਦੀ ਮੌਤ ਹੋ ਗਈ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਯੂਟੀ ਪ੍ਰਸ਼ਾਸਨ ਦੀ ਟੀਮ ਨੇ ਗਊ ਨੂੰ ਕਬਜ਼ੇ ਵਿੱਚ ਲਿਆ ਹੈ। ਇਸ ਬਾਰੇ ਧਨਾਸ ਵਿੱਚ ਰਹਿਣ ਵਾਲੇ ਸਿਆਰਾਮ ਵਰਮਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਪਾਰਕ ਵਿੱਚ ਕਰੰਟ ਲੱਗਣ ਕਰ ਕੇ ਗਊ ਦੀ ਮੌਤ ਹੋ ਚੁੱਕੀ ਹੈ। ਉਸ ਨੇ ਕਿਹਾ ਕਿ ਧਨਾਸ ਵਿੱਚ ਖੰਭਿਆਂ ਦੀਆਂ ਤਾਰਾਂ ਖੁੱਲ੍ਹੀਆਂ ਪਈਆਂ ਹਨ, ਜੋ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਸੂਚਿਤ ਕੀਤੇ ਜਾਣ ਦੇ ਬਾਵਜੂਦ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਧਨਾਸ ਸਣੇ ਸ਼ਹਿਰ ਵਿੱਚ ਖੁੱਲ੍ਹੀਆਂ ਪਈਆਂ ਬਿਜਲੀ ਦੀਆਂ ਤਾਰਾਂ ਦੇ ਜੋੜਾਂ ਨੂੰ ਤੁਰੰਤ ਬੰਦ ਕਰੇ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਨੂੰ ਵਾਪਰਨ ਤੋਂ ਬਚਾਅ ਕੀਤਾ ਜਾ ਸਕੇ।
Advertisement
×