ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਈਸਾਪੁਰ ਢਾਬੀ ਵਾਲੇ ਚੋਅ ’ਚ ਦੂਸ਼ਿਤ ਪਾਣੀ ਛੱਡਿਆ

ਇੱਥੋਂ ਦੇ ਪਿੰਡ ਈਸਾਪੁਰ ਵਿੱਚ ਢਾਬੀ ਵਾਲੇ ਚੋਅ ਵਿੱਚ ਮੁੜ ਤੋਂ ਕੈਮੀਕਲ ਫੈਕਟਰੀਆਂ ਨੇ ਦੂਸ਼ਿਤ ਪਾਣੀ ਛੱਡ ਦਿੱਤਾ ਹੈ। ਚੋਅ ਵਿੱਚ ਭਾਰੀ ਮਾਤਰਾ ਵਿੱਚ ਝੱਗ ਵਾਲਾ ਪਾਣੀ ਵਗ ਰਿਹਾ ਹੈ। ਪਾਣੀ ਵਿੱਚੋਂ ਬਦਬੂ ਆ ਰਹੀ ਹੈ। ਪਿੰਡ ਵਾਸੀਆਂ ਨੇ ਦੋਸ਼...
Advertisement

ਇੱਥੋਂ ਦੇ ਪਿੰਡ ਈਸਾਪੁਰ ਵਿੱਚ ਢਾਬੀ ਵਾਲੇ ਚੋਅ ਵਿੱਚ ਮੁੜ ਤੋਂ ਕੈਮੀਕਲ ਫੈਕਟਰੀਆਂ ਨੇ ਦੂਸ਼ਿਤ ਪਾਣੀ ਛੱਡ ਦਿੱਤਾ ਹੈ। ਚੋਅ ਵਿੱਚ ਭਾਰੀ ਮਾਤਰਾ ਵਿੱਚ ਝੱਗ ਵਾਲਾ ਪਾਣੀ ਵਗ ਰਿਹਾ ਹੈ। ਪਾਣੀ ਵਿੱਚੋਂ ਬਦਬੂ ਆ ਰਹੀ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਕੁੱਝ ਦਿਨ ਪਹਿਲਾਂ ਵੀ ਇਸੇ ਤਰ੍ਹਾਂ ਫੈਕਟਰੀਆਂ ਵੱਲੋਂ ਮੀਂਹ ਦੀ ਆੜ ਹੇਠ ਚੋਅ ਵਿੱਚ ਦੂਸ਼ਿਤ ਪਾਣੀ ਛੱਡਿਆ ਗਿਆ ਸੀ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਹਿਲਾਂ ਹੀ ਪ੍ਰਦੂਸ਼ਣ ਕਾਰਨ ਪਿੰਡ ਦੇ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

ਪਿੰਡ ਦੇ ਵਸਨੀਕ ਅਵਤਾਰ ਸਿੰਘ, ਪੁਸ਼ਪਿੰਦਰ ਸਿੰਘ, ਹਰਦਿੱਤ ਸਿੰਘ ਸਣੇ ਹੋਰਨਾਂ ਨੇ ਦੱਸਿਆ ਕਿ ਇਲਾਕੇ ਵਿੱਚ ਕੈਮੀਕਲ ਫੈਕਟਰੀਆਂ ਦੇ ਪ੍ਰਬੰਧਕ ਪ੍ਰਦੂਸ਼ਣ ਬੋਰਡ ਦੇ ਨਿਯਮਾਂ ਦੀ ਅਣਦੇਖੀ ਕਰ ਕੇ ਪ੍ਰਦੂਸ਼ਣ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਸਨਅਤਕਾਰ ਮੀਂਹ ਦੀ ਆੜ ਹੇਠ ਦੂਸ਼ਿਤ ਪਾਣੀ ਖੇਤਰ ਦੇ ਨਦੀ, ਨਾਲਿਆਂ ਅਤੇ ਬਰਸਾਤੀ ਚੋਅ ਵਿੱਚ ਛੱਡ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਵੀ ਪਿੰਡ ਵਾਸੀਆਂ ਵੱਲੋਂ ਆਵਾਜ਼ ਚੁੱਕੀ ਗਈ ਸੀ। ਅਦਾਲਤ ਦਾ ਦਰਵਾਜਾ ਵੀ ਖੜ੍ਹਕਾਇਆ ਗਿਆ ਸੀ। ਪਰ ਸਨਅਤਕਾਰ ਵਾਰ ਵਾਰ ਅਜਿਹਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਲਾਕੇ ’ਚ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ। ਇਸੇ ਪਾਣੀ ਦੀ ਵਰਤੋਂ ਪਿੰਡ ਦੇ ਵਸਨੀਕ ਆਪਣੇ ਖੇਤਾਂ ਵਿੱਚ ਕਰਦੇ ਹਨ। ਪ੍ਰਦੂਸ਼ਿਤ ਪਾਣੀ ਨਾਲ ਤਿਆਰ ਫ਼ਸਲਾਂ ਬਿਮਾਰੀਆਂ ਦਾ ਕਾਰਨ ਬਣ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਵਿੱਚ ਕੈਂਸਰ ਅਤੇ ਹੋਰਨਾਂ ਬਿਮਾਰੀਆਂ ਦੇ ਮਰੀਜ਼ ਵਧ ਰਹੇ ਹਨ। ਲੋਕਾਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਅਜਿਹੇ ਸਨਅਤਕਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Advertisement

 

ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਹੋਵੇਗੀ: ਰੰਧਾਵਾ

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕਰ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਨਅਤਕਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Advertisement