ਕਾਂਗਰਸੀਆਂ ਨੂੰ ਇਕਜੁੱਟ ਹੋਣ ਦੀ ਲੋੜ: ਕੰਗ
ਜ਼ਿਲ੍ਹਾ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ੍ਰੀ ਕੰਗ ਨੇ ਕਮਲ ਕਿਸ਼ੋਰ ਸ਼ਰਮਾ ਨੂੰ ਵਧਾਈ ਦਿੱਤੀ ਤੇ ਅਸ਼ੀਰਵਾਦ ਦਿੰਦਿਆਂ ਸਨਮਾਨ ਕੀਤਾ। ਇਸ ਮੌਕੇ ਸ੍ਰੀ ਕੰਗ ਨੇ ਕਿਹਾ...
ਜ਼ਿਲ੍ਹਾ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ੍ਰੀ ਕੰਗ ਨੇ ਕਮਲ ਕਿਸ਼ੋਰ ਸ਼ਰਮਾ ਨੂੰ ਵਧਾਈ ਦਿੱਤੀ ਤੇ ਅਸ਼ੀਰਵਾਦ ਦਿੰਦਿਆਂ ਸਨਮਾਨ ਕੀਤਾ। ਇਸ ਮੌਕੇ ਸ੍ਰੀ ਕੰਗ ਨੇ ਕਿਹਾ ਕਿ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸਬੰਧਤ ਕਮਲ ਕਿਸ਼ੋਰ ਸ਼ਰਮਾ ਨੂੰ ਜ਼ਿਲ੍ਹਾ ਪ੍ਰਧਾਨ ਥਾਪ ਕੇ ਕਾਂਗਰਸ ਪਾਰਟੀ ਨੇ ਟਕਸਾਲੀ ਪਰਿਵਾਰਾਂ ਦਾ ਮਾਣ ਵਧਾਇਆ ਹੈ। ਸ੍ਰੀ ਕੰਗ ਨੇ ਕਿਹਾ ਕਿ ਭਵਿੱਖ ਦੀਆਂ ਚੁਣੌਤੀਆਂ ਤੇ ਚੋਣਾਂ ਦੇ ਮੱਦੇਨਜ਼ਰ ਪਾਰਟੀ ਵਰਕਰਾਂ ਤੇ ਆਗੂਆਂ ਦਾ ਇਕਜੁੱਟ ਹੋਣਾ ਅਤੇ ਕਮਲ ਕਿਸ਼ੋਰ ਸ਼ਰਮਾ ਦਾ ਸਾਥ ਦੇਣਾ ਵੱਡੀ ਲੋੜ ਹੈ।
ਇਸੇ ਦੌਰਾਨ ਸ੍ਰੀ ਸ਼ਰਮਾ ਨੇ ਕਿਹਾ ਕਿ ਪਾਰਟੀ ਨੂੰ ਜ਼ਿਲ੍ਹੇ ਵਿੱਚ ਇਕਜੁੱਟ ਕਰਨਾ ਉਨ੍ਹਾਂ ਦੀ ਤਰਜੀਹ ਹੋਵੇਗੀ। ਉਨ੍ਹਾਂ ਸ੍ਰੀ ਕੰਗ ਤੋਂ ਸਹਿਯੋਗ ਤੇ ਅਗਵਾਈ ਮੰਗਦਿਆਂ ਕਿਹਾ ਕਿ ਪਾਰਟੀ ਦੀ ਚੜ੍ਹਦੀ ਕਲਾ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਸਫ਼ਲਤਾ ਹੀ ਉਨ੍ਹਾਂ ਦਾ ਟੀਚਾ ਹੈ।
ਇਸ ਮੌਕੇ ਅਮਿੰਦਰ ਸਿੰਘ ਰੋਮੀ ਕੰਗ, ਰਾਣਾ ਗਿਆਨ ਸਿੰਘ ਘੰਡੌਲੀ, ਚੇਅਰਮੈਨ ਕ੍ਰਿਪਾਲ ਸਿੰਘ ਖਿਜ਼ਰਾਬਾਦ, ਨਰਿੰਦਰ ਸਿੰਘ ਢਕੋਰਾਂ, ਸਤੀਸ਼ ਕੁਮਾਰ ਸੇਠੀ, ਰਵਿੰਦਰ ਰਾਣਾ ਮਾਜਰੀ, ਸਮਿਤੀ ਮੈਂਬਰ ਗੁਰਮੇਲ ਸਿੰਘ ਹੁਸ਼ਿਆਰਪੁਰ, ਡਾ. ਅਮਰਜੀਤ ਸਿੰਘ ਕਰਤਾਰਪੁਰ ਆਦਿ ਹਾਜ਼ਰ ਸਨ।

