ਕਾਂਗਰਸ ਲੋਕਤੰਤਰ ’ਚ ਭਰੋਸਾ ਰੱਖਦੀ ਹੈ: ਅਮਰ ਸਿੰਘ
ਸੰਸਦ ਮੈਂਬਰ ਵੱਲੋਂ ਸੰਘੋਲ ਤੋਂ ‘ਵੋਟ ਚੋਰ, ਗੱਦੀ ਛੋੜ’ ਤਹਿਤ ਦਸਤਖ਼ਤ ਮੁਹਿੰਮ ਸ਼ੁਰੂ
Advertisement
ਸੰਘੋਲ ਵਿੱਚ ਕਾਂਗਰਸ ਦੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਜੀਤੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸੰਸਦ ਮੈਂਬਰ ਡਾ. ਅਮਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ‘ਵੋਟ ਚੋਰ, ਗੱਦੀ ਛੋੜ’ ਮੁਹਿੰਮ ਤਹਿਤ ਦਸਤਖ਼ਤ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਤੰਤਰ ਵਿੱਚ ਭਰੋਸਾ ਰੱਖਦੀ ਹੈ ਤੇ ਉਸ ਦੀ ਕਦਰ ਕਰਦੀ ਹੈ। ਕਾਂਗਰਸ ਪਾਰਟੀ ਵੱਲੋਂ ਦੇਸ਼ ਭਰ ਵਿੱਚ ਸ਼ੁਰੂ ਕੀਤੀ ‘ਵੋਟ ਚੋਰ, ਗੱਦੀ ਛੋੜ’ ਮੁਹਿੰਮ ਦਾ ਉਦੇਸ਼ ਦੇਸ਼ ਵਿੱਚੋਂ ਲੋਕਤੰਤਰ ਦਾ ਘਾਣ ਕਰਨ ਵਾਲਿਆਂ ਨੂੰ ਰੋਕਣਾ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਬੰਸ ਸਿੰਘ ਪੰਧੇਰ, ਹਰਨੇਕ ਸਿੰਘ ਦੀਵਾਨਾ, ਸਰਬਜੀਤ ਸਿੰਘ ਜੀਤੀ, ਸੁਰਿੰਦਰ ਸਿੰਘ ਰਾਮਗੜ੍ਹ, ਡਾ. ਅਮਨਦੀਪ ਕੌਰ ਢੋਲੇਵਾਲ, ਵਰਿੰਦਰਪਾਲ ਸਿੰਘ ਵਿੱਕੀ, ਡਾ. ਅਮਰਜੀਤ ਸੋਹਲ, ਪਰਵੀਨ ਰਾਣਾ, ਰਵਿੰਦਰ ਸਿੰਘ ਮਨੈਲਾ, ਕਮਾਂਡੈਂਟ ਪ੍ਰੀਤਮ ਸਿੰਘ ਬਾਜਵਾ, ਸਰਪੰਚ ਭੂਸ਼ਣ ਰਾਣਾ ਸੰਘੋਲ, ਤੇਜਿੰਦਰ ਸਿੰਘ ਭਾਂਬਰੀ, ਨੰਬਰਦਾਰ ਨੱਥੂ ਰਾਮ ਨੰਗਲਾਂ, ਹਰਚੰਦ ਸਿੰਘ ਭਾਂਬਰੀ ਸਣੇ ਇਲਾਕੇ ਦੇ ਹੋਰ ਕਾਂਗਰਸੀ ਆਗੂ ਹਾਜਰ ਸਨ।
Advertisement
Advertisement
×