ਰੈਂਡਮ ਟੈਸਟਿੰਗ ਸੈਕੰਡਰੀ ਵਿਭਾਗ ਤੋਂ ਕਰਵਾਉਣਾ ਗ਼ਲਤ: ਡੀ ਟੀ ਐੱਫ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਕਿਹਾ ਕਿ ਪ੍ਰਾਇਮਰੀ ਵਿਭਾਗ ਵਿੱਚ ਸਮਰੱਥ ਮਿਸ਼ਨ ਤਹਿਤ ਅਧਿਆਪਕਾਂ ਦੁਆਰਾ ਪਿਛਲੇ ਦਿਨੀਂ ਕੀਤੀ ਫਾਈਨਲ ਟੈਸਟਿੰਗ ਤੋਂ ਬਾਅਦ ਰੈਂਡਮ ਟੈਸਟਿੰਗ ਸੈਕੰਡਰੀ ਵਿਭਾਗ ਦੇ ਡੀ ਆਰ ਸੀ ਅਤੇ...
ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਕਿਹਾ ਕਿ ਪ੍ਰਾਇਮਰੀ ਵਿਭਾਗ ਵਿੱਚ ਸਮਰੱਥ ਮਿਸ਼ਨ ਤਹਿਤ ਅਧਿਆਪਕਾਂ ਦੁਆਰਾ ਪਿਛਲੇ ਦਿਨੀਂ ਕੀਤੀ ਫਾਈਨਲ ਟੈਸਟਿੰਗ ਤੋਂ ਬਾਅਦ ਰੈਂਡਮ ਟੈਸਟਿੰਗ ਸੈਕੰਡਰੀ ਵਿਭਾਗ ਦੇ ਡੀ ਆਰ ਸੀ ਅਤੇ ਬੀ ਆਰ ਸੀ ਤੋਂ ਕਰਵਾਉਣ ਦਾ ਫ਼ੈਸਲਾ ਗ਼ੈਰ-ਮਨੋਵਿਗਿਆਨਕ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਇਸ ਫ਼ੈਸਲੇ ਦਾ ਵਿਰੋਧ ਕਰਦੀ ਹੈ ਕਿਉਂਕਿ ਪ੍ਰਾਇਮਰੀ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਨੋਵਿਗਿਆਨ ਉੱਪਰ ਇਸ ਦਾ ਗ਼ਲਤ ਪ੍ਰਭਾਵ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾਉਂਦੇ ਅਧਿਆਪਕਾਂ ਤੇ ਸੈਕੰਡਰੀ ਜਮਾਤਾਂ ਨੂੰ ਪੜ੍ਹਾਉਂਦੇ ਅਧਿਆਪਕਾਂ ਦੇ ਮਨੋਵਿਗਿਆਨਕ ਭਾਵਾਂ ਵਿੱਚ ਬਹੁਤ ਫ਼ਰਕ ਹੁੰਦਾ ਹੈ। ਇਸੇ ਤਰ੍ਹਾਂ ਪ੍ਰਾਇਮਰੀ ਅਧਿਆਪਕਾਂ ਦੁਆਰਾ ਕੀਤੀ ਗਈ ਟੈਸਟਿੰਗ ਨੂੰ ਸ਼ੱਕ ਦੇ ਦਾਇਰੇ ਵਿੱਚ ਲਿਆ ਕੇ ਸੈਕੰਡਰੀ ਵਿਭਾਗ ਦੀ ਟੀਮ ਨੂੰ ਜਾਂਚ ਦਾ ਕੰਮ ਸੌਂਪਣਾ ਗ਼ੈਰ-ਵਾਜ਼ਬ ਹੈੇ। ਆਗੂਆਂ ਨੇ ਕਿਹਾ ਕਿ ਪ੍ਰਾਇਮਰੀ ਦੇ ਬੱਚਿਆਂ ਨਾਲ ਨੇੜਤਾ ਕਰ ਕੇ ਤੇ ਉਨ੍ਹਾਂ ‘ਤੇ ਵਿਅਕਤੀਗਤ ਧਿਆਨ ਦੇ ਕੇ ਹੀ ਉਨ੍ਹਾਂ ਦੀ ਸਮਝ ਦੇ ਪੱਧਰ ਦੀ ਜਾਂਚ ਕੀਤੀ ਜਾ ਸਕਦੀ ਹੈ। ਜੋ ਅਧਿਆਪਕ ਜਮਾਤ ਪੜ੍ਹਾ ਰਿਹਾ ਹੁੰਦਾ ਹੈ, ਉਹ ਹੀ ਵਿਦਿਆਰਥੀਆਂ ਦੇ ਪੱਧਰ ਦੀ ਜਾਂਚ ਕਰ ਸਕਦਾ ਹੈ।
ਡੀ ਟੀ ਐੱਫ ਦੇ ਆਗੂਆਂ ਨੇ ਕਿਹਾ ਕਿ ਡੀ ਐੱਸ ਈ (ਐਲੀਮੈਂਟਰੀ ਤੇ ਸੈਕੰਡਰੀ) ਤੇ ਐੱਸ ਸੀ ਆਰ ਟੀ ਦੇ ਡਾਇਰੈਕਟਰ ਪਹਿਲਾਂ ਅਧਿਆਪਕ ਵਰਗ ਵਿੱਚੋਂ ਬਣਦੇ ਸਨ। ਉਹ ਵਿਦਿਆਰਥੀਆਂ, ਸਕੂਲਾਂ, ਅਧਿਆਪਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੁੰਦੇ ਸਨ। ਪਰ ਹੁਣ ਇੰਨ੍ਹਾਂ ਅਸਾਮੀਆਂ ’ਤੇ ਪੀ ਸੀ ਐੱਸ ਤੇ ਆਈ ਏ ਐੱਸ ਅਫ਼ਸਰਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ।