ਕੰਪਿਊਟਰ ਅਪਰੇਟਰ ਨੌਂ ਮਹੀਨਿਆਂ ਤੋਂ ਮਾਣ-ਭੱਤੇ ਨੂੰ ਤਰਸੇ
ਮੋਰਨੀ ਬਲਾਕ ਦੇ ਅਟਲ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਪੰਚਾਇਤ ਸੰਚਾਲਕ ਪਿਛਲੇ ਨੌਂ ਮਹੀਨਿਆਂ ਤੋਂ ਮਾਣ-ਭੱਤਾ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ। ਮਾਰਚ 2024 ਤੋਂ ਪੰਚਾਇਤ ਤੇ ਕਰਿਡ ਵਿਭਾਗ ਵੱਲੋਂ ਉਨ੍ਹਾਂ ਨੂੰ ਭੁਗਤਾਨ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ ਸਰਕਾਰ ਨੇ...
Advertisement
ਮੋਰਨੀ ਬਲਾਕ ਦੇ ਅਟਲ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਪੰਚਾਇਤ ਸੰਚਾਲਕ ਪਿਛਲੇ ਨੌਂ ਮਹੀਨਿਆਂ ਤੋਂ ਮਾਣ-ਭੱਤਾ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ। ਮਾਰਚ 2024 ਤੋਂ ਪੰਚਾਇਤ ਤੇ ਕਰਿਡ ਵਿਭਾਗ ਵੱਲੋਂ ਉਨ੍ਹਾਂ ਨੂੰ ਭੁਗਤਾਨ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ ਸਰਕਾਰ ਨੇ ਮੋਰਨੀ ਬਲਾਕ ਵਿੱਚ ਪੰਚਾਇਤ ਅਤੇ ਪਰਿਵਾਰਕ ਆਈਡੀ ਦੇ ਕੰਮ ਨੂੰ ਸੰਭਾਲਣ ਲਈ 12 ਕੰਪਿਊਟਰ ਸੰਚਾਲਕਾਂ ਨੂੰ ਨਿਯੁਕਤ ਕੀਤਾ ਸੀ। ਸੰਚਾਲਕ ਵਿਸ਼ਾਲ ਠਾਕੁਰ, ਰੋਹਿਤ ਰਾਣਾ, ਸ਼ਿਵਮ, ਨੀਤਾ, ਅੰਜਨਾ ਦੇਵੀ, ਕਿਰਨ ਰਾਣਾ, ਨਰਿੰਦਰ ਸਿੰਘ, ਭਾਵਨਾ, ਹਿਨਾ ਪਰਮਾਰ, ਧੀਰਜ ਸ਼ਰਮਾ ਅਤੇ ਟੀਨਾ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚਾਇਤ ਵਿਭਾਗ ਉਨ੍ਹਾਂ ਦੇ ਬਕਾਇਆ ਮਾਣਭੱਤੇ ਜਲਦੀ ਜਾਰੀ ਕਰਨ ਤੇ ਭਵਿੱਖ ਬਾਰੇ ਇੱਕ ਸਥਾਈ ਨੀਤੀ ਤਿਆਰ ਕਰਨ।
Advertisement
Advertisement
×