ਕਮਿਸ਼ਨ ਮੈਂਬਰਾਂ ਵੱਲੋਂ ਆਸ਼ਰਮਾਂ ਦਾ ਦੌਰਾ
ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਅਨੀਲ ਲਾਠਰ ਅਤੇ ਸ਼ਿਆਮ ਸ਼ੁਕਲਾ ਨੇ ਅੰਬਾਲਾ ਜ਼ਿਲ੍ਹੇ ਦੇ ਕਈ ਬਾਲ ਆਸ਼ਰਮਾਂ ਤੇ ਸੁਰੱਖਿਆ ਗ੍ਰਹਿ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਸੀ ਡਬਲਿਊ ਸੀ ਚੇਅਰਪਰਸਨ ਰਣਜੀਤਾ, ਮੈਂਬਰ ਸੋਨੂ ਸ਼ਰਮਾ,...
ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਅਨੀਲ ਲਾਠਰ ਅਤੇ ਸ਼ਿਆਮ ਸ਼ੁਕਲਾ ਨੇ ਅੰਬਾਲਾ ਜ਼ਿਲ੍ਹੇ ਦੇ ਕਈ ਬਾਲ ਆਸ਼ਰਮਾਂ ਤੇ ਸੁਰੱਖਿਆ ਗ੍ਰਹਿ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਸੀ ਡਬਲਿਊ ਸੀ ਚੇਅਰਪਰਸਨ ਰਣਜੀਤਾ, ਮੈਂਬਰ ਸੋਨੂ ਸ਼ਰਮਾ, ਡਾ. ਅੰਜਲੀ ਅਸੀਜਾ, ਡੀ ਸੀ ਪੀ ਓ ਮਮਤਾ ਰਾਣੀ ਅਤੇ ਡਬਲਿਊ ਸੀ ਡੀ ਪੀ ਓ ਨਰਾਇਣਗੜ੍ਹ ਅਰਵਿੰਦਰ ਵੀ ਸ਼ਾਮਲ ਸਨ। ਇਸ ਨਿਗਰਾਨੀ ਦਾ ਮੁੱਖ ਉਦੇਸ਼ ਬਾਲ ਸੁਰੱਖਿਆ ਸੇਵਾਵਾਂ ਦੀ ਗੁਣਵੱਤਾ ਤੇ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨਾ ਸੀ। ਕਮਿਸ਼ਨ ਮੈਂਬਰਾਂ ਨੇ ਰਾਧਾ ਕ੍ਰਿਸ਼ਨ ਬਾਲ ਆਸ਼ਰਮ, ਨਰਾਇਣਗੜ੍ਹ ਬਾਲਕ ਗ੍ਰਹਿ, ਵਾਤਸਾਲਿਆ ਕਿਸ਼ੋਰੀ ਕੁੰਜ ਬਾਲਿਕਾ ਗ੍ਰਹਿ ਅਤੇ ਸੰਪਰੇਸ਼ਣ ਗ੍ਰਹਿ ਅੰਬਾਲਾ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਨ੍ਹਾਂ ਸੰਸਥਾਵਾਂ ਵਿੱਚ ਰਹਿੰਦੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਸਮਾਜਿਕ ਸੁਰੱਖਿਆ ਦਾ ਮੁਲਾਂਕਣ ਕੀਤਾ। ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਦਰਸਾਇਆ ਕਿ ਜ਼ਿਆਦਾਤਰ ਸੰਸਥਾਵਾਂ ਦੀ ਕਾਰਗੁਜ਼ਾਰੀ ਸੰਤੋਸ਼ਜਨਕ ਪਾਈ ਗਈ ਹੈ। ਮੈਂਬਰਾਂ ਨੇ ਸਬੰਧਤ ਅਧਿਕਾਰੀਆਂ ਨੂੰ ਕਈ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਹ ਦੌਰਾ ਬਾਲ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

