ਸ੍ਰੀ ਸੁਖਮਨੀ ਗਰੁੱਪ ਵੱਲੋਂ ‘ਕਾਲਜ ਦੇ ਟਸ਼ਨਬਾਜ਼’ ਪ੍ਰੋਗਰਾਮ
ਸ੍ਰੀ ਸੁਖਮਨੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਰੈੱਡ ਐੱਫਐੱਮ 93.5 ਦੇ ਸਹਿਯੋਗ ਨਾਲ ਰੌਮਾਂਚਕ ‘ਕਾਲਜ ਦੇ ਟਸ਼ਨਬਾਜ਼’ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਸੰਗੀਤ, ਸੱਭਿਆਚਾਰ ਅਤੇ ਮਨੋਰੰਜਨ ਦਾ ਵਿਲੱਖਣ ਤਜਰਬਾ ਕਰਵਾਇਆ। ਕਾਲਜ ਕੈਂਪਸ ਵਿੱਚ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਗਾਇਕੀ, ਕਵਿਤਾ,...
Advertisement
ਸ੍ਰੀ ਸੁਖਮਨੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਰੈੱਡ ਐੱਫਐੱਮ 93.5 ਦੇ ਸਹਿਯੋਗ ਨਾਲ ਰੌਮਾਂਚਕ ‘ਕਾਲਜ ਦੇ ਟਸ਼ਨਬਾਜ਼’ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਸੰਗੀਤ, ਸੱਭਿਆਚਾਰ ਅਤੇ ਮਨੋਰੰਜਨ ਦਾ ਵਿਲੱਖਣ ਤਜਰਬਾ ਕਰਵਾਇਆ।
ਕਾਲਜ ਕੈਂਪਸ ਵਿੱਚ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਗਾਇਕੀ, ਕਵਿਤਾ, ਸ਼ੇਰ-ਓ-ਸ਼ਾਇਰੀ ਅਤੇ ਕਈ ਆਕਰਸ਼ਕ ਮੁਕਾਬਲਿਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਬੀ.ਫਾਰਮੇਸੀ ਦੇ ਵਿਦਿਆਰਥੀ ਅਮੇਸ਼ ਨੇ ਗਾਇਕੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਕਾਲਜ ਦੇ ਡਾਇਰੈਕਟਰ ਡਾ. ਦਮਨਜੀਤ ਸਿੰਘ ਨੇ ਕਿਹਾ ਕਿ ਸਥਾਨਕ ਵਿਦਿਆਰਥੀਆਂ ਨੂੰ ਮੰਚ ਪ੍ਰਦਾਨ ਕਰਨਾ ਸਾਡੇ ਲਈ ਗੌਰਵ ਦੀ ਗੱਲ ਹੈ। ਇਸ ਮੌਕੇ ਮੁੱਖ ਪ੍ਰਬੰਧਕ ਪ੍ਰੋ. ਰਸ਼ਪਾਲ ਸਿੰਘ, ਪ੍ਰਿੰਸੀਪਲ ਡਾ. ਜੇ. ਐਨ. ਵਰਮਾ, ਡਾ. ਪ੍ਰਦੀਪ , ਡਾ. ਮੁਕੇਸ਼ ਵਰਮਾ ਤੇ ਡਾ. ਕਪਿਲ ਸਣੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Advertisement
Advertisement
×