ਕਲੱਬ ਵੱਲੋਂ ‘ਆਪਣਾ ਘਰ’ ਦੇ ਬਜ਼ੁਰਗਾਂ ਲਈ ਰਾਸ਼ਨ ਭੇਟ
ਰੂਪਨਗਰ: ਇੰਨਰਵ੍ਹੀਲ ਕਲੱਬ ਰੂਪਨਗਰ ਦੀ ਨਵ ਗਠਿਤ ਟੀਮ ਵੱਲੋਂ ਅੱਜ ਪ੍ਰਧਾਨ ਗੁਰਮੀਤ ਕੌਰ ਤੇ ਸਕੱਤਰ ਕੁਸਮ ਸ਼ਰਮਾ ਦੀ ਅਗਵਾਈ ਹੇਠ ਬਿਰਧ ਆਸ਼ਰਮ ‘ਆਪਣਾ ਘਰ’ ਹਵੇਲੀ ਕਲਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਬਜ਼ੁਰਗਾਂ ਨਾਲ ਕੁੱਝ ਸਮਾਂ ਬਿਤਾਇਆ ‘ਆਪਣਾ ਘਰ’...
Advertisement
ਰੂਪਨਗਰ: ਇੰਨਰਵ੍ਹੀਲ ਕਲੱਬ ਰੂਪਨਗਰ ਦੀ ਨਵ ਗਠਿਤ ਟੀਮ ਵੱਲੋਂ ਅੱਜ ਪ੍ਰਧਾਨ ਗੁਰਮੀਤ ਕੌਰ ਤੇ ਸਕੱਤਰ ਕੁਸਮ ਸ਼ਰਮਾ ਦੀ ਅਗਵਾਈ ਹੇਠ ਬਿਰਧ ਆਸ਼ਰਮ ‘ਆਪਣਾ ਘਰ’ ਹਵੇਲੀ ਕਲਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਬਜ਼ੁਰਗਾਂ ਨਾਲ ਕੁੱਝ ਸਮਾਂ ਬਿਤਾਇਆ ‘ਆਪਣਾ ਘਰ’ ਦੇ ਪ੍ਰਬੰਧਕਾਂ ਨੂੰ ਰਾਸ਼ਨ ਸਮੱਗਰੀ, ਬਿਸਕੁਟ, ਫਲ ਤੇ ਨਕਦ ਰਾਸ਼ੀ ਭੇਟ ਕੀਤੀ। ਇਸ ਮੌਕੇ ਖਜ਼ਾਨਚੀ ਆਸਿਮਾ ਅਗਰਵਾਲ, ਪ੍ਰਾਜੈਕਟ ਡਾਇਰੈਕਟਰ ਕੁਲਵਿੰਦਰ ਕੌਰ, ਮੀਨਲ ਵਾਸੂਦੇਵਾ, ਐਡੀਟਰ ਪਰਮਿੰਦਰ ਪੰਦੋਹਲ , ਸੁਮਨ ਤਿਆਗੀ ਆਦਿ ਕਲੱਬ ਮੈਂਬਰਾਂ ਤੋਂ ਇਲਾਵਾ ਸੰਸਥਾ ਦੇ ਟਰੱਸਟੀ ਅਮਰਜੀਤ ਸਿੰਘ, ਮੈਨੇਜਰ ਕੇ. ਐਸ. ਭੋਗਲ, ਬਜ਼ੁਰਗ ਭੁਪਿੰਦਰ ਸਿੰਘ, ਸਤੀਸ਼ਵਰ ਖੰਨਾ ਆਦਿ ਹਾਜ਼ਰ ਸਨ।-ਪੱਤਰ ਪ੍ਰੇਰਕ
Advertisement
Advertisement
×