ਕੌਂਸਲਰ ਦੀ ਸਿਕਾਇਤ ’ਤੇ ਸਫ਼ਾਈ ਮੇਟ ਮੁੱਅਤਲ
ਪੱਤਰ ਪ੍ਰੇਰਕ ਅਮਲੋਹ, 3 ਜੁਲਾਈ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਅਮਲੋਹ ਦੇ ਵਾਰਡ ਨੰਬਰ-8 ਦੇ ਕੌਂਸਲਰ ਲਵਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਸਫ਼ਾਈ ਮੇਟ ਪਰਮਜੀਤ ਨੂੰ ਮੁੱਅਤਲ ਕੀਤਾ ਹੈ। ਆਪਣੇ ਹੁਕਮਾਂ ਵਿੱਚ ਉਨ੍ਹਾਂ ਦਸਿਆ ਕਿ ਕੌਂਸਲਰ ਲਵਪ੍ਰੀਤ...
Advertisement
ਪੱਤਰ ਪ੍ਰੇਰਕ
ਅਮਲੋਹ, 3 ਜੁਲਾਈ
Advertisement
ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਅਮਲੋਹ ਦੇ ਵਾਰਡ ਨੰਬਰ-8 ਦੇ ਕੌਂਸਲਰ ਲਵਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਸਫ਼ਾਈ ਮੇਟ ਪਰਮਜੀਤ ਨੂੰ ਮੁੱਅਤਲ ਕੀਤਾ ਹੈ। ਆਪਣੇ ਹੁਕਮਾਂ ਵਿੱਚ ਉਨ੍ਹਾਂ ਦਸਿਆ ਕਿ ਕੌਂਸਲਰ ਲਵਪ੍ਰੀਤ ਸਿੰਘ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ 24 ਜੂਨ ਨੂੰ ਸਫ਼ਾਈ ਮੇਟ ਪਰਮਜੀਤ ਨੂੰ ਕੌਂਸਲ ਪ੍ਰਧਾਨ ਦੇ ਕਮਰੇ ਵਿੱਚ ਬੁਲਾਇਆ ਗਿਆ ਅਤੇ ਵਾਰਡ ਨੰਬਰ-8 ਵਿੱਚ ਸਫ਼ਾਈ ਕਰਵਾਉਣ ਲਈ ਕਿਹਾ ਗਿਆ ਤਾਂ ਉਸ ਨੇ ਕਥਿਤ ਬਦਸਲੂਕੀ ਕੀਤੀ ਅਤੇ ਅਪਸ਼ਬਦ ਬੋਲੇ। ਇਸ ਸਬੰਧੀ ਕੌਂਸਲਰ ਨੇ 27 ਜੂਨ ਨੂੰ ਲਿਖਤੀ ਸਿਕਾਇਤ ਵੀ ਕੀਤੀ ਜਿਸ ਦੇ ਅਧਾਰ ’ਤੇ ਸਬੰਧਤ ਮੁਲਾਜ਼ਮ ਤੋਂ 3 ਦਿਨ ਲਈ ਜਵਾਬ ਮੰਗਿਆ ਗਿਆ। ਉਨ੍ਹਾਂ ਦੱਸਿਆ ਕਿ ਜਵਾਬ ਤਸੱਲੀਬਖਸ਼ ਨਾ ਦੇਣ ਕਾਰਨ ਕੌਂਸਲਰ ਦੀ ਸ਼ਿਕਾਇਤ ਨੂੰ ਮੁੱਖ ਰਖਦੇ ਹੋਏ ਇਸ ਮੁਲਾਜਮ ਨੂੰ ਡਿਊਟੀ ਤੋਂ ਮੁੱਅਤਲ ਕਰ ਦਿਤਾ ਗਿਆ ਅਤੇ ਇਸ ਸਬੰਧੀ ਬਾਅਦ ਵਿਚ ਚਾਰਜ਼ਸੀਟ ਜਾਰੀ ਕਰਨ ਦੀ ਗੱਲ ਆਖੀ ਗਈ।
Advertisement