ਚਮਕੌਰ ਸਾਹਿਬ ਵਿੱਚ ਬਾਲ ਵਰਕਸ਼ਾਪ ਸਮਾਪਤ
ਸੰਜੀਵ ਬੱਬੀ
ਚਮਕੌਰ ਸਾਹਿਬ, 21 ਜੂਨ
ਪੰਜਾਬ ਕਲਾ ਮੰਚ ਚਮਕੌਰ ਸਾਹਿਬ ਦੇ ਸਹਿਯੋਗ ਨਾਲ ਭੰਗੜਾ ਟ੍ਰੇਨਿੰਗ ਸੈਂਟਰ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਭੰਗੜਾ ਕੋਚਿੰਗ ਵਰਕਸ਼ਾਪ ਕੋਚ ਕੁਲਜਿੰਦਰਜੀਤ ਸਿੰਘ ਬੰਬਰ ਦੀ ਨਿਰਦੇਸ਼ਨਾ ਹੇਠ ਇੱਥੋਂ ਦੀ ਅਨਾਜ ਮੰਡੀ ਵਿੱਚ ਲਗਾਈ ਗਈ। ਇਸ ਦੇ ਸਮਾਪਤੀ ਸਮਾਰੋਹ ਵਿੱਚ ਵੱਖ-ਵੱਖ ਸਕੂਲਾਂ ਦੇ ਲੜਕੇ ਤੇ ਲੜਕੀਆਂ ਭੰਗੜਾ ਪਾ ਕੇ ਵਾਹ-ਵਾਹ ਖੱਟੀ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਐੱਸਡੀਓ ਪਾਵਰਕੌਮ ਯਮਨ ਗੋਇਲ ਸ਼ਾਮਲ ਹੋਵੇ। ਉਨ੍ਹਾਂ ਵੱਲੋਂ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਅਤੇ ਤਗ਼ਮਿਆਂ ਨਾਲ ਸਨਮਾਨਿਆ ਗਿਆ। ਇਸ ਮੌਕੇ ਮੰਚ ਦੇ ਵਾਈਸ ਪ੍ਰਧਾਨ ਕੈਪਟਨ ਹਰਪਾਲ ਸਿੰਘ ਸੰਧੂਆਂ ਵੱਲੋਂ ਧਾਰਮਿਕ ਕਵਿਤਾ ਪੜ੍ਹੀ ਗਈ ਅਤੇ ਭੰਗੜਾ ਵਰਕਸ਼ਾਪ ਸਬੰਧੀ ਬੰਬਰ ਨੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਹ ਵਰਕਸ਼ਾਪ 20 ਅਕਤੂਬਰ 1996 ਨੂੰ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਪਿੰਡ-ਪਿੰਡ, ਕਸਬਿਆਂ ਅਤੇ ਸ਼ਹਿਰਾਂ ਵਿੱਚ ਹੁਣ ਤੱਕ 826 ਲੜਕੇ ਅਤੇ ਲੜਕੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।
ਇਸ ਮੌਕੇ ਬਲਵੀਰ ਸਿੰਘ, ਤੇਜਪਾਲ ਸਿੰਘ, ਮਨਮੋਹਨ ਕੁਮਾਰ, ਹਰਪ੍ਰੀਤ ਸਿੰਘ, ਸੋਮ ਸਿੰਘ, ਬਲਜੀਤ ਸਿੰਘ, ਰਘਬੀਰ ਸਿੰਘ, ਦਲਜੀਤ ਕੌਰ, ਰਣਜੀਤ ਕੌਰ, ਕਰਮਜੀਤ ਕੌਰ ਅਤੇ ਇੰਦਰਜੀਤ ਕੌਰ ਅਦਿ ਹਾਜ਼ਰ ਸਨ।