ਐੱਲਡੀਐੱਲ ਕੋਲੈਸਟਰੋਲ ਵਧਣ ਦੀ ਜਾਂਚ ਜ਼ਰੂਰੀ: ਰਜਤ
ਫੋਰਟਿਸ ਹਸਪਤਾਲ ਦੇ ਕਾਰਡੀਐਕ ਇਲੈਕਟਰੋਫਿਜ਼ੀਓਲੋਜਿਸਟ ਡਾ. ਰਜਤ ਸ਼ਰਮਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਐੱਲਡੀਐੱਲ ਕੋਲੈਸਟਰੋਲ ਵਧਣਾ ਸਿਰਫ਼ ਵੱਡੀ ਉਮਰ ਵਾਲਿਆਂ ਜਾਂ ਘੱਟ ਐਕਟਿਵ ਲੋਕਾਂ ਤੱਕ ਸੀਮਤ ਨਹੀਂ ਰਿਹਾ। ਹੁਣ ਤੰਦਰੁਸਤ ਅਤੇ ਸਰਗਰਮ ਨੌਜਵਾਨ ਵੀ ਇਸ ਦੇ ਸ਼ਿਕਾਰ ਹੋ ਰਹੇ...
Advertisement
ਫੋਰਟਿਸ ਹਸਪਤਾਲ ਦੇ ਕਾਰਡੀਐਕ ਇਲੈਕਟਰੋਫਿਜ਼ੀਓਲੋਜਿਸਟ ਡਾ. ਰਜਤ ਸ਼ਰਮਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਐੱਲਡੀਐੱਲ ਕੋਲੈਸਟਰੋਲ ਵਧਣਾ ਸਿਰਫ਼ ਵੱਡੀ ਉਮਰ ਵਾਲਿਆਂ ਜਾਂ ਘੱਟ ਐਕਟਿਵ ਲੋਕਾਂ ਤੱਕ ਸੀਮਤ ਨਹੀਂ ਰਿਹਾ। ਹੁਣ ਤੰਦਰੁਸਤ ਅਤੇ ਸਰਗਰਮ ਨੌਜਵਾਨ ਵੀ ਇਸ ਦੇ ਸ਼ਿਕਾਰ ਹੋ ਰਹੇ ਹਨ। ਇਸੇ ਕਰ ਕੇ 18 ਸਾਲ ਦੀ ਉਮਰ ਤੋਂ ਹੀ ਜਾਂਚ ਕਰਵਾਉਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਜਿੰਨਾ ਜਲਦੀ ਪਤਾ ਲੱਗ ਜਾਵੇ, ਉਨ੍ਹਾਂ ਹੀ ਆਸਾਨੀ ਨਾਲ ਭਵਿੱਖ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ। ਡਾ. ਰਜਤ ਨੇ ਕਿਹਾ ਕਿ ਐੱਲਡੀਐੱਲਸੀ ਵਧਣ ਨਾਲ ਧਮਨੀਆਂ ਵਿੱਚ ਪਲਾਕ ਬਣਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦਾ ਹੈ।
Advertisement
Advertisement
×