DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੌਧਰੀ ਰਤਨ ਧਨੇੜਾ ਭਾਜਪਾ ਮੰਡਲ ਦੇ ਪ੍ਰਧਾਨ ਬਣੇ

ਭਾਰਤੀ ਜਨਤਾ ਪਾਰਟੀ ਦੀ ਚੋਣ ਮੀਟਿੰਗ ਸੀਨੀਅਰ ਭਾਜਪਾ ਆਗੂ ਡਾ. ਪਰਮਿੰਦਰ ਸ਼ਰਮਾ ਅਤੇ ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਦੀ ਪ੍ਰਧਾਨ ਹੇਠ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਈ। ਇਸ ਵਿੱਚ ਭਾਜਪਾ ਕਾਨੂੰਨੀ ਸੈੱਲ ਦੇ ਸੂਬਾ ਪ੍ਰਧਾਨ ਅਤੇ ਜ਼ਿਲ੍ਹਾ ਰੂਪਨਗਰ...
  • fb
  • twitter
  • whatsapp
  • whatsapp
featured-img featured-img
ਨਵ-ਨਿਯੁਕਤ ਮੰਡਲ ਪ੍ਰਧਾਨ ਰਤਨ ਧਨੇੜਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਭਾਜਪਾ ਆਗੂ।
Advertisement

ਭਾਰਤੀ ਜਨਤਾ ਪਾਰਟੀ ਦੀ ਚੋਣ ਮੀਟਿੰਗ ਸੀਨੀਅਰ ਭਾਜਪਾ ਆਗੂ ਡਾ. ਪਰਮਿੰਦਰ ਸ਼ਰਮਾ ਅਤੇ ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਦੀ ਪ੍ਰਧਾਨ ਹੇਠ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਈ। ਇਸ ਵਿੱਚ ਭਾਜਪਾ ਕਾਨੂੰਨੀ ਸੈੱਲ ਦੇ ਸੂਬਾ ਪ੍ਰਧਾਨ ਅਤੇ ਜ਼ਿਲ੍ਹਾ ਰੂਪਨਗਰ ਦੇ ਚੋਣ ਨਿਰੀਖਕ ਐਡਵੋਕੇਟ ਐਨਕੇ. ਵਰਮਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਮੀਟਿੰਗ ਤੋਂ ਬਾਅਦ ਐਡਵੋਕੇਟ ਵਰਮਾ ਨੇ ਦੱਸਿਆ ਕਿ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਗਰਮ ਭਾਜਪਾ ਆਗੂ ਚੌਧਰੀ ਰਤਨ ਕੁਮਾਰ ਧਨੇੜਾ ਨੂੰ ਮੰਡਲ ਸ੍ਰੀ ਆਨੰਦਪੁਰ ਸਾਹਿਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਰੂਪਨਗਰ ਦੇ 18 ਮੰਡਲ ਹਨ।ਜਿਨ੍ਹਾਂ ਵਿੱਚੋ 13 ਮੰਡਲਾਂ ਦੀ ਚੋਣ ਹੋ ਚੁੱਕੀ ਹੈ। ਤੇ ਬਾਕੀ ਮੰਡਲਾਂ ਦਾ ਐਲਾਨ ਵੀ ਬਹੁਤ ਜਲਦ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਹੁਤ ਗੰਭੀਰ ਹੈ। ਜਿਸ ਤਹਿਤ ਭਾਜਪਾ ਬੂਥ ਪੱਥਰ ’ਤੇ ਆਮ ਲੋਕਾਂ ਦੀ ਸਲਾਹ ਲੈ ਕੇ ਇੰਚਾਰਜ ਲਗਾ ਰਹੀ ਹੈ। ਇਸ ਤੋਂ ਬਾਅਦ ਸਮੂਹ ਵਰਕਰਾਂ ਵਲੋਂ ਸਰਬਸੰਮਤੀ ਨਾਲ ਚੌਧਰੀ ਧਨੇੜਾ ਦੀ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਗਈ।

Advertisement
Advertisement
×