ਚੈਰੀਟੇਬਲ ਐਜੂਕੇਸ਼ਨ ਟਰੱਸਟ ਨੇ 10 ਲੱਖ ਦੇ ਵਜ਼ੀਫ਼ੇ ਵੰਡੇ
ਸਥਾਨਕ ਸੈਣੀ ਭਵਨ ਵਿੱਚ ਹੋਏ ਸਿੱਖਿਆ ਸਮਾਗਮ ਦੌਰਾਨ ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵੱਲੋਂ ਹੋਣਹਾਰ ਅਤੇ ਲੋੜਵੰਦ ਵਿਦਿਅਰਥੀਆਂ ਨੂੰ 10.21 ਲੱਖ ਰੁਪਏ ਦੇ ਵਜੀਫੇ ਵੰਡੇ ਗਏ। ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ ਦੀ ਦੇਖ-ਰੇਖ ਅਧੀਨ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਪੰਜਾਬ ਲੋਕ...
ਸਥਾਨਕ ਸੈਣੀ ਭਵਨ ਵਿੱਚ ਹੋਏ ਸਿੱਖਿਆ ਸਮਾਗਮ ਦੌਰਾਨ ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਵੱਲੋਂ ਹੋਣਹਾਰ ਅਤੇ ਲੋੜਵੰਦ ਵਿਦਿਅਰਥੀਆਂ ਨੂੰ 10.21 ਲੱਖ ਰੁਪਏ ਦੇ ਵਜੀਫੇ ਵੰਡੇ ਗਏ। ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ ਦੀ ਦੇਖ-ਰੇਖ ਅਧੀਨ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਸੇਵਾਮੁਕਤ ਮੇਜਰ ਜਨਰਲ ਵਿਨਾਇਕ ਸੈਣੀ ਸਨ। ਉਨ੍ਹਾਂ 120 ਵਿਦਿਆਰਥੀਆਂ ਨੂੰ 7.21 ਲੱਖ ਰੁਪਏ ਦੇ ਵਜ਼ੀਫ਼ਿਆਂ ਤੋਂ ਇਲਾਵਾ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ ਆਈ ਐੱਮ) ਰਾਏਪੁਰ ਵਿੱਚ ਐੱਮ ਬੀ ਏ ਦੀ ਪੜ੍ਹਾਈ ਕਰ ਰਹੇ ਤ੍ਰਿਪਤਪਾਲ ਸਿੰਘ ਨੂੰ ਐੱਲ ਆਰ ਮੁੰਦਰਾ ਮੈਮੋਰੀਅਲ ਸਕਾਲਰਸ਼ਿਪ ਤਹਿਤ ਤਿੰਨ ਲੱਖ ਰੁਪਏ ਦਾ ਵਜ਼ੀਫ਼ਾ ਦਿੱਤਾ। ਉਨ੍ਹਾਂ ਭਾਸ਼ਣ ਮੁਕਾਬਲੇ ਦੇ ਜੇਤੂਆਂ ਨੂੰ ਵੀ ਸਨਮਾਨਿਆ। ਉਨ੍ਹਾਂ ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਨੂੰ 20,000 ਰੁਪਏ ਦੀ ਮਾਇਕ ਸਹਾਇਤਾ ਵੀ ਦਿੱਤੀ। ਇਸ ਮੌਕੇ ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ ਦੇੇ ਪ੍ਰਧਾਨ ਡਾ. ਅਜਮੇਰ ਸਿੰਘ, ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਬਲਬੀਰ ਸਿੰਘ, ਗੁਰਮੁੱਖ ਸਿੰਘ ਸੈਣੀ, ਰਾਮ ਸਿੰਘ ਸੈਣੀ, ਹਾਕਮ ਸਿੰਘ, ਇੰਜ. ਹਰਜੀਤ ਸਿੰਘ ਸੈਣੀ, ਡਾ. ਜਸਵੰਤ ਕੌਰ, ਦਵਿੰਦਰ ਸਿੰਘ ਜਟਾਣਾ, ਅਮਰਜੀਤ ਸਿੰਘ ਸੈਣੀ, ਡਾ. ਹਰਚਰਨ ਦਾਸ ਸੈਰ, ਦਲਜੀਤ ਸਿੰਘ, ਰਵਿੰਦਰ ਮੁੰਦਰਾ ਐਡਵੋਕੇਟ, ਰਾਜੀਵ ਸੈਣੀ, ਹਰਦੀਪ ਸਿੰਘ, ਰਾਜਿੰਦਰ ਸਿੰਘ ਗਿਰਨ, ਬਹਾਦਰਜੀਤ ਸਿੰਘ, ਸੁਰਿੰਦਰ ਸਿੰਘ, ਜਗਦੇਵ ਸਿੰਘ ਆਦਿ ਮੌਜੂਦ ਸਨ।