ਚੰਨੀ ਸੱਭਿਆਚਾਰਕ ਮੰਚ ਨੇ ਭੰਗੜਾ, ਝੂਮਰ ਤੇ ਗਿੱਧਾ ਸਿਖਾਇਆ
ਕਰਮਜੀਤ ਸਿੰਘ ਚਿੱਲਾ ਐਸ.ਏ.ਐਸ.ਨਗਰ (ਮੁਹਾਲੀ), 24 ਜੂਨ ਚੰਨੀ ਸੱਭਿਆਚਾਰਕ ਮੰਚ ਮੁਹਾਲੀ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਮੁਹਾਲੀ 6 ਸਾਲ ਦੀ ਵੱਧ ਉਮਰ ਦੇ ਬੱਚਿਆਂ ਅਤੇ ਵੱਡਿਆਂ ਨੂੰ ਭੰਗੜਾ, ਝੂਮਰ, ਗਿੱਧੇ ਦੀ ਸਿਖਲਾਈ ਦੇਣ ਲਈ ਤਿੰਨ ਹਫ਼ਤਿਆਂ ਸਮਰ ਕੈਂਪ ਲਗਾਇਆ।...
Advertisement
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 24 ਜੂਨ
Advertisement
ਚੰਨੀ ਸੱਭਿਆਚਾਰਕ ਮੰਚ ਮੁਹਾਲੀ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਮੁਹਾਲੀ 6 ਸਾਲ ਦੀ ਵੱਧ ਉਮਰ ਦੇ ਬੱਚਿਆਂ ਅਤੇ ਵੱਡਿਆਂ ਨੂੰ ਭੰਗੜਾ, ਝੂਮਰ, ਗਿੱਧੇ ਦੀ ਸਿਖਲਾਈ ਦੇਣ ਲਈ ਤਿੰਨ ਹਫ਼ਤਿਆਂ ਸਮਰ ਕੈਂਪ ਲਗਾਇਆ। ਕੈਂਪ ਵਿੱਚ ਅੰਤਰਰਾਸ਼ਟਰੀ ਭੰਗੜਾ ਕੋਚ ਸਵਰਨ ਸਿੰਘ ਚੰਨੀ, ਢੋਲੀ ਜਸਵੀਰ ਸਿੰਘ ਮੀਕਾ ਤੇ ਉਨ੍ਹਾਂ ਦੀ ਟੀਮ ਵੱਲੋਂ ਬੱਚਿਆਂ ਨੂੰ ਭੰਗੜਾ, ਝੂਮਰ, ਗਿੱਧਾ ਦੀ ਸਿਖਲਾਈ ਦਿੱਤੀ ਗਈ।
ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਪਹੁੰਚੇ। ਉਨ੍ਹਾਂ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਆਪਣੇ ਸਭਿਅਚਾਰ ਨਾਲ ਜੋੜਨ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਫ਼ਿਲਮੀ ਅਦਾਕਾਰ ਸਵਿੰਦਰ ਸਿੰਘ ਮਾਹਲ ਅਤੇ ਉੱਘੇ ਪੰਜਾਬੀ ਗਾਇਕ ਗੁਰਕ੍ਰਿਪਾਲ ਸੂਰਾਪੁਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕੌਂਸਲਰ ਮੈਡਮ ਸੁਮਨ ਗਰਗ ਅਤੇ ਉਨ੍ਹਾਂ ਦੇ ਬੇਟੇ ਅਨੂ ਗਰਗ ਵੱਲੋਂ ਵਿਸ਼ੇਸ਼ ਸਹਾਇਤਾ ਕੀਤੀ ਗਈ।
Advertisement
×