ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਅਕਾਲੀ ਪ੍ਰਧਾਨ ਰਹੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਬਰਸੀ ਸਮਾਗਮਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੈਰਹਾਜ਼ਰੀ ’ਚ ਮਨਾਉਣਾ ਬਾਦਲ ਧੜੇ ਦੀ ਵੱਡੀ ਭੁੱਲ ਹੈ। ਉਨ੍ਹਾਂ ਆਖਿਆ ਕਿ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਇਸ ਧੜੇ ਵੱਲੋਂ ਆਪਣਾ ਵਿਸ਼ਾਲ ਇਕੱਠ ਦਿਖਾਉਣ ਦੀ ਖਾਤਰ ਲੋਕਾਂ ਨੂੰ ਹੇਠ ਬੈਠਾਉਣ ਦੀ ਥਾਂ ਕੁਰਸੀਆਂ ਲਗਾ ਕੇ ਬਠਾਇਆ ਗਿਆ।ਉਨ੍ਹਾਂ ਆਖਿਆ ਕਿ ਇਸ ਧੜੇ ਵੱਲੋਂ ਇਸ ਚਰਚਾ ’ਤੇ ਪਰਦਾ ਪਾਉਣ ਲਈ, ਲੌਂਗੋਵਾਲ ਬਰਸੀ ਮੌਕੇ ਦੀ ਉਨ੍ਹਾਂ ਦੀ ਸਪੀਚ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।