ਚੰਡੀਗੜ੍ਹ ਨੂੰ ਸੈਰ-ਸਪਾਟਾ ਦੇ ਖੇਤਰ ਵਜੋਂ ਕੀਤਾ ਜਾਵੇਗਾ ਵਿਕਸਤ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਸੈਰ-ਸਪਾਟੇ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ’ਤੇ ਵਿਕਸਤ ਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਿਆ ਹੈ। ਇਸ ਸਬੰਧੀ ਅੱਜ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਗ੍ਰਹਿ ਸਕੱਤਰ ਮਨਦੀਪ ਬਰਾੜ ਵੱਲੋਂ ਮਾਸਟਰ ਪਲਾਨ ਦੀ ਕਾਪੀ...
Advertisement
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਸੈਰ-ਸਪਾਟੇ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ’ਤੇ ਵਿਕਸਤ ਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਿਆ ਹੈ। ਇਸ ਸਬੰਧੀ ਅੱਜ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਗ੍ਰਹਿ ਸਕੱਤਰ ਮਨਦੀਪ ਬਰਾੜ ਵੱਲੋਂ ਮਾਸਟਰ ਪਲਾਨ ਦੀ ਕਾਪੀ ਸੌਂਪੀ ਗਈ। ਯੂਟੀ ਵੱਲੋਂ ਪਿੰਡ ਸਾਰੰਗਪੁਰ ਵਿਖੇ 25 ਏਕੜ ਜ਼ਮੀਨ ’ਤੇ ਵੱਡੀ ਕੰਸਰਟ ਹੱਬ ਵਿਕਸਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿੱਥੇ ਸ਼ਹਿਰ ਦੇ ਸਾਰੇ ਵੱਡੇ ਸਮਾਗਮ ਕੀਤੇ ਜਾ ਸਕਣਗੇ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਲੀਅ ਕਾਰਬੂਜ਼ੀਅਰ ਸੇਂਟਰ ਬਨਾਇਆ ਜਾਵੇਗਾ। ਸ਼ਹਿਰ ਵਿਚਲੇ ਰੌਕ ਗਾਰਡਨ, ਧਨਾਸ ਝੀਲ ਅਤੇ ਹੋਰਨਾਂ ਪਾਰਕਾਂ ਨੂੰ ਵੀ ਵਿਕਸਤ ਕੀਤਾ ਜਾਵੇਗਾ। ਯੂਟੀ ਦੇ ਪ੍ਰਸ਼ਾਸਕ ਨੇ ਸੈਰ ਸਪਾਟਾ ਵਿਭਾਗ ਵੱਲੋਂ ਮਾਸਟਰ ਪਲਾਨ ਤਿਆਰ ਕਰਨ ’ਤੇ ਸ਼ਲਾਘਾ ਕੀਤੀ ਗਈ।
Advertisement
Advertisement
×