DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫੈਂਸੀ ਨੰਬਰਾਂ ਦੇ ਸ਼ੌਕੀਨ ਚੰਡੀਗੜ੍ਹੀਏ

ਸੀਐੱਚ-01-ਡੀਏ ਸੀਰੀਜ਼ ਦਾ 0001 ਨੰਬਰ 36.43 ਲੱਖ ’ਚ ਨਿਲਾਮ
  • fb
  • twitter
  • whatsapp
  • whatsapp
featured-img featured-img
ਚੰਡੀਗੜ੍ਹ ਸਥਿਤ ਆਰਐੱਲਏ ਦਫ਼ਤਰ ਦੀ ਝਲਕ।
Advertisement

ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਲੋਕ ਵੱਡੀਆਂ ਗੱਡੀਆਂ ਦੇ ਨਾਲ-ਨਾਲ ਫੈਂਸੀ ਨੰਬਰਾਂ ਦੇ ਸ਼ੌਕੀਨ ਵੀ ਹਨ, ਜਿਨ੍ਹਾਂ ਵੱਲੋਂ ਗੱਡੀਆਂ ’ਤੇ ਕਰੋੜਾਂ ਅਤੇ ਗੱਡੀ ਦੇ ਫੈਂਸੀ ਨੰਬਰ ਲਈ ਵੀ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਚੰਡੀਗੜ੍ਹ ਦੀ ਰਜਿਸਟਰਾਰ ਲਾਇਸੈਂਸਿਗ ਅਥਾਰਟੀ (ਆਰ.ਐੱਲ.ਏ.) ਵੱਲੋਂ ਨਵੀਂ ਸੀਰੀਜ਼ ਸੀਐੱਚ-01-ਡੀਏ ਦੇ 0001 ਨੰਬਰ ਨੇ ਨਿਲਾਮੀ ਵਿੱਚ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਗਏ ਹਨ। ਇਸ ਵਾਰ 0001 ਨੰਬਰ 36.43 ਲੱਖ ਰੁਪਏ ਵਿੱਚ ਨਿਲਾਮ ਹੋਇਆ ਹੈ ਜੋ ਅੱਜ ਤੱਕ ਦੀ ਸਭ ਤੋਂ ਵੱਧ ਕੀਮਤ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ 0001 ਨੰਬਰ 31.43 ਲੱਖ ਰੁਪਏ ਵਿੱਚ ਨਿਲਾਮ ਹੋਇਆ ਸੀ, ਜੋ ਸਭ ਤੋਂ ਉੱਚ ਕੀਮਤ ਸੀ।

ਆਰ.ਐੱਲ.ਏ ਵੱਲੋਂ 19 ਤੋਂ 22 ਅਗਸਤ ਤੱਕ ਨਵੀਂ ਸੀਰੀਜ਼ ਸੀਐੱਚ-01-ਡੀਏ ਦੇ 0001 ਤੋਂ 9999 ਤੱਕ ਨੰਬਰਾਂ ਵਿੱਚੋਂ ਫੈਂਸੀ ਨੰਬਰਾਂ ਦੀ ਨਿਲਾਮੀ ਰੱਖੀ ਗਈ ਸੀ। ਇਸ ਵਿੱਚ ਸ਼ਹਿਰ ਦੇ 577 ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਜਿਨ੍ਹਾਂ ਨੇ ਫੈਂਸੀ ਨੰਬਰ ਲੈਣ ਲਈ ਬੋਲੀ ਲਾਈ। ਇਸ ਦੌਰਾਨ 0003 ਨੰਬਰ 17.84 ਲੱਖ ਰੁਪਏ, 0009 ਨੰਬਰ 16.82 ਲੱਖ ਰੁਪਏ, 0005 ਨੰਬਰ 16.51 ਲੱਖ ਰੁਪਏ, 0007 ਨੰਬਰ 16.50 ਲੱਖ ਰੁਪਏ, 0002 ਨੰਬਰ 13.80 ਲੱਖ ਰੁਪਏ ਅਤੇ 9999 ਨੰਬਰ 10.25 ਲੱਖ ਰੁਪਏ ਵਿੱਚ ਨਿਲਾਮ ਹੋਇਆ ਹੈ।

Advertisement

ਚੰਡੀਗੜ੍ਹ ਪ੍ਰਸ਼ਾਸਨ ਨੇ 4.08 ਕਰੋੜ ਦਾ ਮਾਲੀਆ ਇਕੱਠਾ ਕੀਤਾ

ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਵਾਰ ਫੈਂਸੀ ਨੰਬਰ ਦੀ ਨਿਲਾਮੀ ਵਿੱਚ ਅੱਜ ਤੱਕ ਦੇ ਸਭ ਤੋਂ ਵੱਧ 4.08 ਕਰੋੜ ਰੁਪਏ ਦੀ ਮਾਲੀਆ ਇਕੱਠਾ ਕੀਤਾ ਹੈ। ਹਾਲਾਂਕਿ ਪਿਛਲੀ ਸੀਰੀਜ਼ ਸੀਐੱਚ-01-ਸੀਜ਼ੈੱਡ ਦੀ ਨਿਲਾਮੀ ਦੌਰਾਨ ਯੂਟੀ ਪ੍ਰਸ਼ਾਸਨ ਨੇ 2.94 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਸੀ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਸੀਐੱਚ-01-ਸੀਜ਼ੈੱਡ ਸੀਰੀਜ਼ ਦਾ 0001 ਨੰਬਰ 31.43 ਲੱਖ ਰੁਪਏ ਵਿੱਚ ਨਿਲਾਮ ਹੋਇਆ ਸੀ। ਇਸ ਤੋਂ ਪਹਿਲਾਂ ਸੀਐੱਚ-01-ਏਪੀ ਸੀਰੀਜ਼ ਦਾ 0001 ਨੰਬਰ 26.7 ਲੱਖ ਰੁਪਏ ਅਤੇ ਸੀਐੱਚ-01-ਸੀਵਾਈ ਸੀਰੀਜ਼ ਦਾ 0001 ਨੰਬਰ 25 ਲੱਖ ਰੁਪਏ ਨਿਲਾਮ ਹੋਇਆ ਸੀ।

Advertisement
×