DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Chandigarh Dogs Bylaws: ਪਾਲਤੂ ਕੁੱਤਿਆਂ ਲਈ ਨਵੇਂ Bylaws ਜਾਰੀ; ਖੁੱਲ੍ਹੇ ਵਿਚ ਸ਼ੌਚ ’ਤੇ ਲੱਗੇਗਾ 10,000 ਦਾ ਜੁਰਮਾਨਾ

ਕੁੱਤਿਆਂ ਦੀਆਂ ਪੰਜ ਨਸਲਾਂ ’ਤੇ ਰਹੇਗੀ ਪਾਬੰਦੀ; ਆਵਾਰਾ ਕੁੱਤਿਆਂ ਨੂੰ ਨਿਰਧਾਰਿਤ ਥਾਂ ’ਤੇ ਪਾਇਆ ਜਾ ਸਕੇਗਾ ਖਾਣਾ

  • fb
  • twitter
  • whatsapp
  • whatsapp
Advertisement

ਚੰਡੀਗੜ੍ਹ ਪ੍ਰਸ਼ਾਸਨ ਨੇ ਪਾਲਤੂ ਜਾਨਵਰਾਂ ਅਤੇ ਕੁੱਤਿਆਂ ਬਾਰੇ ਸੋਧੇ ਹੋਏ ਉਪ-ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਨਿਯਮਾਂ ਤਹਿਤ ਪੰਜ ਮਰਲੇ ਤੋਂ ਘੱਟ ਵਾਲੇ ਘਰਾਂ ਵਿਚ ਇਕ ਕੁੱਤਾ ਰੱਖਣ ਦੀ ਹੀ ਇਜਾਜ਼ਤ ਹੋਵੇਗੀ। ਨਵੇਂ ਬਾਇਲਾਜ਼ ਵਿਚ ਕੁੱਤਿਆਂ ਦੀਆਂ ਹਮਲਾਵਰ ਮੰਨੀਆਂ ਜਾਂਦੀਆਂ 6 ਨਸਲਾਂ ’ਤੇ ਪਾਬੰਦੀ ਰਹੇਗੀ। ਕੁੱਤਿਆਂ ਨੂੰ ਖੁੱਲ੍ਹੇ ਵਿਚ ਜਾਂ ਜਨਤਕ ਥਾਵਾਂ ’ਤੇ ਸ਼ੌਚ ਕਰਵਾਉਣ ’ਤੇ ਦਸ ਹਜ਼ਾਰ ਰੁਪਏ ਦਾ ਜੁਰਮਾਨਾ ਲੱਗੇਗਾ। ਅਵਾਰਾ ਕੁੱਤਿਆਂ ਨੂੰ ਨਿਰਧਾਰਿਤ ਥਾਵਾਂ ’ਤੇ ਖਾਣਾ ਪਾਇਆ ਜਾ ਸਕੇਗਾ। ਉਪ-ਨਿਯਮਾਂ ਵਿੱਚ ਆਵਾਰਾ ਕੁੱਤਿਆਂ ਦੇ ਪ੍ਰਬੰਧਨ ਬਾਰੇ ਸੁਪਰੀਮ ਕੋਰਟ ਵੱਲੋਂ ਅਗਸਤ ਵਿਚ ਕੀਤੇ ਹੁਕਮ ਵੀ ਸ਼ਾਮਲ ਹਨ। ਚੰਡੀਗੜ੍ਹ ਨਗਰ ਨਿਗਮ ਨੇ ਲੋਕਾਂ ਦੇ ਇਤਰਾਜ਼ਾਂ ਅਤੇ ਸੁਝਾਵਾਂ ਅਤੇ ਜਨਰਲ ਹਾਊਸ ਦੀ ਪ੍ਰਵਾਨਗੀ ਤੋਂ ਬਾਅਦ ਇਸ ਸਾਲ ਮਈ ਵਿੱਚ ਪ੍ਰਸ਼ਾਸਨ ਨੂੰ ਉਪ-ਨਿਯਮਾਂ ਸਬੰਧੀ ਖਰੜਾ ਭੇਜਿਆ ਸੀ।

ਕੁੱਤਿਆਂ ਸਬੰਧੀ ਨਿਯਮਾਂ ਦੀਆਂ ਵੱਖ-ਵੱਖ ਉਲੰਘਣਾਵਾਂ ਲਈ ਨਗਰ ਨਿਗਮ 500 ਰੁਪਏ ਦਾ ਜੁਰਮਾਨਾ ਲਗਾਏਗਾ। ਜੇਕਰ ਕੁੱਤਿਆਂ ਨੂੰ ਜਨਤਕ ਥਾਵਾਂ ’ਤੇ ਮਲ-ਮੂਤਰ ਕਰਦੇ ਪਾਇਆ ਗਿਆ ਤਾਂ ਮਾਲਕ ਨੂੰ 10,000 ਰੁਪਏ ਦਾ ਜੁਰਮਾਨਾ ਦੇਣਾ ਪਵੇਗਾ।

Advertisement

ਨਗਰ ਨਿਗਮ ਕੁੱਤਿਆਂ ਵੱਲੋਂ ਮਲ-ਮੂਤਰ ਕਰਨ ਨੂੰ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਵਜੋਂ ਵਿਚਾਰੇਗਾ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮਾਂ ਤਹਿਤ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਲਈ ਲਗਾਏ ਗਏ ਜੁਰਮਾਨੇ ਦੀ ਰਕਮ ਵਸੂਲੇਗਾ। ਪਹਿਲੀ ਵਾਰ ਪਾਣੀ ਅਤੇ ਜਾਇਦਾਦ ਟੈਕਸ ਦੇ ਬਿੱਲਾਂ ਵਿੱਚ ਕੁੱਤਿਆਂ ਦੇ ਨਿਯਮਾਂ ਦੀਆਂ ਵੱਖ-ਵੱਖ ਉਲੰਘਣਾਵਾਂ ਲਈ ਜੁਰਮਾਨੇ ਦੇ ਚਾਰਜ ਜੋੜਨ ਦਾ ਵੀ ਫੈਸਲਾ ਕੀਤਾ ਗਿਆ ਹੈ।

Advertisement

ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੀ ਸਲਾਹ ਨਾਲ ਅਵਾਰਾ ਕੁੱਤਿਆਂ ਲਈ ਨਿਰਧਾਰਤ ਫੀਡਿੰਗ ਜ਼ੋਨਾਂ ਦੀ ਪਛਾਣ ਕੀਤੀ ਜਾਵੇਗੀ। ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਫੀਡਿੰਗ ਵਾਲੀਆਂ ਥਾਵਾਂ ’ਤੇ ਕੋਈ ਕੂੜਾ ਨਾ ਸੁੱਟਿਆ ਜਾਵੇ। ਜੇਕਰ ਇਨ੍ਹਾਂ ਥਾਵਾਂ ’ਤੇ ਕੂੜਾ ਪਾਇਆ ਜਾਂਦਾ ਹੈ ਤਾਂ ਲੋਕਾਂ ਦਾ 10,000 ਰੁਪਏ ਦਾ ਚਲਾਨ ਕੀਤਾ ਜਾਵੇਗਾ। ਉਪ-ਨਿਯਮਾਂ ਅਨੁਸਾਰ ਜੇਕਰ ਨਗਰ ਨਿਗਮ ਨੂੰ ਘਰ ਵਿੱਚ ਕੁੱਤਿਆਂ ਨਾਲ ਦੁਰਵਿਵਹਾਰ ਸਬੰਧੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਟੀਮ ਮਾਲਕਾਂ ਦੇ ਘਰ ਦਾ ਦੌਰਾ ਕਰੇਗੀ ਅਤੇ ਸਬੂਤ ਦਰਜ ਕਰੇਗੀ ਅਤੇ ਪਾਲਤੂ ਕੁੱਤਿਆਂ ਨੂੰ ਜ਼ਬਤ ਕਰੇਗੀ। ਰਜਿਸਟ੍ਰੇਸ਼ਨ ਵੀ ਰੱਦ ਕੀਤੀ ਜਾਵੇਗੀ। ਉਪ-ਨਿਯਮਾਂ ਅਨੁਸਾਰ ਜੁਰਮਾਨੇ ਲਗਾਉਣ ਦੇ ਨਾਲ-ਨਾਲ ਜਾਨਵਰਾਂ ਵਿਰੁੱਧ ਬੇਰਹਿਮੀ ਲਈ ਅਦਾਲਤ ਵਿੱਚ ਕਾਨੂੰਨ ਤਹਿਤ ਕਾਰਵਾਈ ਵੀ ਸ਼ੁਰੂ ਕੀਤੀ ਜਾਵੇਗੀ।

ਕੁੱਤਿਆਂ ਦੀਆਂ ਹਮਲਾਵਰ ਮੰਨੀਆਂ ਜਾਂਦੀਆ ਛੇ ਨਸਲਾਂ ’ਤੇ ਰਹੇਗੀ ਪਾਬੰਦੀ

ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਨਗਰ ਨਿਗਮ ਨੇ ਕੁੱਤਿਆਂ ਦੀਆਂ ਛੇ ਅਜਿਹੀਆਂ ਨਸਲਾਂ, ਜੋ ਹਮਲਾਵਰ ਮੰਨੀਆਂ ਜਾਂਦੀਆਂ ਹਨ, ’ਤੇ ਪਾਬੰਦੀ ਲਗਾਈ ਹੈ। ਇਨ੍ਹਾਂ ਵਿਚ ਅਮਰੀਕਨ ਬੁੱਲਡੌਗ, ਅਮਰੀਕਨ ਪਿਟਬੁੱਲ, ਬੁੱਲ ਟੈਰੀਅਰ, ਕੇਨ ਕੋਰਸੋ, ਡੋਗੋ ਅਰਜਨਟੀਨੋ ਅਤੇ ਰੋਟਵੀਲਰ ਸ਼ਾਮਲ ਹਨ। ਹਾਲਾਂਕਿ ਇਹ ਪਾਬੰਦੀ ਪਿਛਲੀ ਪ੍ਰਭਾਵੀ ਤੌਰ ’ਤੇ ਲਾਗੂ ਨਹੀਂ ਹੁੰਦੀ। ਜਿਨ੍ਹਾਂ ਮਾਲਕਾਂ ਨੇ ਉਪ-ਨਿਯਮਾਂ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਐੱਮਸੀ ਕੋਲ ਕੁੱਤਿਆਂ ਦੀਆਂ ਇਨ੍ਹਾਂ ਨਸਲਾਂ ਨੂੰ ਰਜਿਸਟਰ ਕੀਤਾ ਸੀ, ਉਨ੍ਹਾਂ ਨੂੰ ਛੋਟ ਦਿੱਤੀ ਗਈ ਹੈ।

ਕੀ ਕਹਿੰਦੇ ਨੇ ਨਵੇਂ ਨਿਯਮ

ਕੁੱਤਿਆਂ ਦੇ ਮਾਲਕਾਂ ਲਈ ਹਰੇਕ ਪਾਲਤੂ ਜਾਨਵਰ, ਜਦੋਂ ਉਹ ਚਾਰ ਮਹੀਨਿਆਂ ਦਾ ਹੋ ਜਾਵੇ, ਨੂੰ ਨਗਰ ਨਿਗਮ ਦਫ਼ਤਰ ਵਿੱਚ ਰਜਿਸਟਰ ਕਰਨਾ ਲਾਜ਼ਮੀ ਹੈ। ਕੁੱਤਿਆਂ ਦੇ ਮਾਲਕ ਆਪਣੇ ਪਾਲਤੂ ਜਾਨਵਰਾਂ ਵੱਲੋਂ ਲੱਗਣ ਵਾਲੀ ਕਿਸੇ ਵੀ ਸੱਟ ਜਾਂ ਨੁਕਸਾਨ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। MC ਕੋਈ ਜ਼ਿੰਮੇਵਾਰੀ ਨਹੀਂ ਲਵੇਗਾ।

ਘਰ ਦੇ ਆਕਾਰ ’ਤੇ ਨਿਰਧਾਰਿਤ ਹੋਵੇਗੀ ਕੁੱਤਿਆਂ ਦੀ ਗਿਣਤੀ

ਕੁੱਤਿਆਂ ਦੀ ਗਿਣਤੀ ਵੀ ਘਰ ਦੇ ਆਕਾਰ ਦੇ ਅਨੁਸਾਰ ਨਿਰਧਾਰਤ ਕੀਤੀ ਗਈ ਹੈ। 5 ਮਰਲੇ ਤੱਕ ਦੇ ਘਰ ਵਿੱਚ ਇੱਕ ਕੁੱਤਾ, ਜੇਕਰ ਤਿੰਨ ਮੰਜ਼ਿਲਾਂ ਹਨ, ਤਾਂ 10 ਮਰਲੇ ਦੇ ਘਰ ਲਈ ਹਰੇਕ ਮੰਜ਼ਿਲ ’ਤੇ ਇੱਕ ਕੁੱਤਾ, 12 ਮਰਲੇ ਦੇ ਘਰ ਵਿੱਚ 3 ਕੁੱਤੇ ਅਤੇ 1 ਕਨਾਲ ਦੇ ਘਰ ਵਿੱਚ 4 ਕੁੱਤੇ ਰੱਖੇ ਜਾ ਸਕਣਗੇ।

Advertisement
×