ਚਮਕੌਰ ਸਾਹਿਬ-ਬੇਲਾ ਸੜਕ ਧਸੀ
ਚਮਕੌਰ ਸਾਹਿਬ- ਬੇਲਾ ਸੜਕ ਭਾਰੀ ਵਾਹਨਾਂ ਦੇ ਚੱਲਦਿਆਂ ਧੱਸਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਰਾਤ ਵੇਲੇ ਕੋਈ ਵੀ ਵੱਡਾ ਹਾਦਸਾ ਵਾਪਰਨ ਦਾ ਖਤਰਾ ਹੈ। ਜ਼ਿਕਰਯੋਗ ਹੈ ਕਿ ਸਬੰਧਤ ਵਿਭਾਗ ਵੱਲੋਂ ਉਕਤ ਥਾਵਾਂ ’ਤੇ ਮਿੱਟੀ ਦੇ ਥੈਲੇ ਭਰ ਕੇ ਰੱਖੇ...
Advertisement
ਚਮਕੌਰ ਸਾਹਿਬ- ਬੇਲਾ ਸੜਕ ਭਾਰੀ ਵਾਹਨਾਂ ਦੇ ਚੱਲਦਿਆਂ ਧੱਸਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਰਾਤ ਵੇਲੇ ਕੋਈ ਵੀ ਵੱਡਾ ਹਾਦਸਾ ਵਾਪਰਨ ਦਾ ਖਤਰਾ ਹੈ। ਜ਼ਿਕਰਯੋਗ ਹੈ ਕਿ ਸਬੰਧਤ ਵਿਭਾਗ ਵੱਲੋਂ ਉਕਤ ਥਾਵਾਂ ’ਤੇ ਮਿੱਟੀ ਦੇ ਥੈਲੇ ਭਰ ਕੇ ਰੱਖੇ ਗਏ ਹਨ। ਦੱਸਣਯੋਗ ਹੈ ਕਿ ਕੁੱਝ ਸਮੇਂ ਪਹਿਲਾਂ ਹੀ ਚਮਕੌਰ ਸਾਹਿਬ ਤੋਂ ਕਸਬਾ ਬੇਲਾ ਤੱਕ ਸੜਕ ਨੂੰ ਦੋਵੇਂ ਪਾਸਿਓ ਦੋ ਦੋ ਫੁੱਟ ਚੌੜਾ ਕੀਤਾ ਗਿਆ ਸੀ। ਹਾਦਸੇ ਦੇ ਡਰੋਂ ਸੜਕ ’ਤੇ ਰੱਖੇ ਮਿੱਟੀ ਨਾਲ ਭਰੇ ਥੈਲੇ ਰਾਤ ਸਮੇਂ ਹਾਦਸੇ ਦਾ ਕਾਰਨ ਬਣ ਰਹੇ ਹਨ, ਕਿਉਂਕਿ ਰਾਤ ਸਮੇਂ ਇਹ ਥੈਲੇ ਦੋ ਪਹੀਆ ਵਾਹਨ ਸਵਾਰਾਂ ਨੂੰ ਸਾਹਮਣੇ ਤੋਂ ਵੱਡੀ ਗੱਡੀ ਦੀਆਂ ਪੈਂਦੀਆਂ ਤੇਜ਼ ਲਾਈਟਾਂ ਕਾਰਨ ਨਾ ਦਿਖਣ ਤੇ ਉਹ ਥੈਲਿਆਂ ਨਾਲ ਟਕਰਾਅ ਕੇ ਸੱਟਾਂ ਵੀ ਖਾ ਚੁੱਕੇ ਹਨ। ਸਮਾਜਸੇਵੀ ਅਮਨਦੀਪ ਸਿੰਘ ਮਾਂਗਟ, ਪੈਨਸ਼ਨਰਜ਼ ਆਗੂ ਧਰਮਪਾਲ ਸੋਖਲ, ਅਕਾਲੀ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ ਅਤੇ ਬਾਈ ਪਰਮਿੰਦਰ ਸਿੰਘ ਸੇਖੋਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਉਕਤ ਸੜਕ ਨੂੰ ਤੁਰੰਤ ਠੀਕ ਕਰਕੇ ਥੈਲੇ ਚੁੱਕੇ ਜਾਣ।
Advertisement
Advertisement
×