ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਪਾਰ ਮੰਡਲ ਨੇ ਜੀਐੱਸਟੀ ਸ਼ਿਕਾਇਤ ਨਿਵਾਰਣ ਕਮੇਟੀ ਕੋਲ ਰੱਖੀਆਂ ਮੰਗਾਂ

ਪੱਤਰ ਪ੍ਰੇਰਕ ਚੰਡੀਗੜ੍ਹ, 11 ਜੂਨ ਚੰਡੀਗੜ੍ਹ ਵਪਾਰ ਮੰਡਲ ਚੰਡੀਗੜ੍ਹ ਨੇ ਕੇਂਦਰੀ ਜੀਐੱਸਟੀ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਵਿੱਚ ਸ਼ਹਿਰ ਦੇ ਵਪਾਰੀ ਭਾਈਚਾਰੇ ਦੇ ਹਿੱਤਾਂ ਦੀ ਨੁਮਾਇੰਦਗੀ ਕੀਤੀ। ਮੀਟਿੰਗ ਦੀ ਪ੍ਰਧਾਨਗੀ ਜੀਐੱਸਟੀ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੁੱਖ ਕਮਿਸ਼ਨਰ ਜਾਗ੍ਰਿਤੀਸੇਨ ਨੇਗੀ ਆਈਆਰਐੱਸ...
Advertisement
ਪੱਤਰ ਪ੍ਰੇਰਕ

ਚੰਡੀਗੜ੍ਹ, 11 ਜੂਨ

Advertisement

ਚੰਡੀਗੜ੍ਹ ਵਪਾਰ ਮੰਡਲ ਚੰਡੀਗੜ੍ਹ ਨੇ ਕੇਂਦਰੀ ਜੀਐੱਸਟੀ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਵਿੱਚ ਸ਼ਹਿਰ ਦੇ ਵਪਾਰੀ ਭਾਈਚਾਰੇ ਦੇ ਹਿੱਤਾਂ ਦੀ ਨੁਮਾਇੰਦਗੀ ਕੀਤੀ। ਮੀਟਿੰਗ ਦੀ ਪ੍ਰਧਾਨਗੀ ਜੀਐੱਸਟੀ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੁੱਖ ਕਮਿਸ਼ਨਰ ਜਾਗ੍ਰਿਤੀਸੇਨ ਨੇਗੀ ਆਈਆਰਐੱਸ ਅਤੇ ਮਨੀਸ਼ ਸਕਸੈਨਾ ਪ੍ਰਿੰਸੀਪਲ ਕਮਿਸ਼ਨਰ ਇੰਚਾਰਜ ਜੀਐੱਸਟੀ ਸੈਂਟਰਲ ਚੰਡੀਗੜ੍ਹ ਨੇ ਕੀਤੀ। ਮੀਟਿੰਗ ਵਿੱਚ ਹਰੀ ਕਾਲੀਕੁਟ ਆਈਏਐੱਸ ਪ੍ਰਦੀਪ ਰਾਵਲ ਏਈਟੀਸੀ ਨੇ ਸਟੇਟ ਜੀਐੱਸਟੀ ਦੀ ਨੁਮਾਇੰਦਗੀ ਕੀਤੀ। ਕਮੇਟੀ ਨੇ ਵਪਾਰ ਮੰਡਲ ਨੂੰ ਜੀਐੱਸਟੀ ਅਤੇ ਚੰਡੀਗੜ੍ਹ ਦੇ ਡੀਲਰਾਂ ਨਾਲ ਸਬੰਧਿਤ ਮੁੱਖ ਚਿੰਤਾਵਾਂ ਅਤੇ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ। ਵਪਾਰ ਮੰਡਲ ਦੇ ਪ੍ਰਧਾਨ ਸੰਜੀਵ ਚੱਢਾ ਅਤੇ ਚੇਅਰਮੈਨ ਚਰਨਜੀਵ ਸਿੰਘ ਨੇ ਚੰਡੀਗੜ੍ਹ ਵਪਾਰ ਮੰਡਲ ਦੇ ਦੋ ਮੈਂਬਰੀ ਵਫ਼ਦ ਵਜੋਂ ਚੰਡੀਗੜ੍ਹ ਦੇ ਵਪਾਰੀਆਂ ਵੱਲੋਂ ਪ੍ਰਤੀਨਿਧਤਾ ਦੀ ਕੀਤੀ। ਉਨ੍ਹਾਂ ਨੇ ਚੰਡੀਗੜ੍ਹ ਦੇ ਵਪਾਰੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਮਹੱਤਵਪੂਰਨ ਮੁੱਦਿਆਂ ਨੂੰ ਉਭਾਰਿਆ ਜਿਸ ਵਿੱਚ ਜੀਐੱਸਟੀ ਨਾਲ ਸਬੰਧਤ ਵੱਖ-ਵੱਖ ਸ਼ਿਕਾਇਤਾਂ ਸ਼ਾਮਲ ਹਨ। ਇੱਕ ਵਿਆਪਕ ਮੈਮੋਰੰਡਮ ਅਧਿਕਾਰੀਆਂ ਨੂੰ ਸੌਂਪਿਆ।

 

 

Advertisement