ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜਨਤਕ ਥਾਂ ’ਤੇ ਕੂੜਾ ਸੁੱਟਣ ਵਾਲੇ ਦਾ ਸੀਸੀਟੀਵੀ ਰਾਹੀਂ ਚਲਾਨ

ਨਗਰ ਨਿਗਮ ਨੇ ਕਾਰਵਾਈ ਕੀਤੀ
Advertisement

 

ਕੁਲਦੀਪ ਸਿੰਘ

Advertisement

 

ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਜਨਤਕ ਥਾਵਾਂ ਉਤੇ ਕੂੜਾ ਸੁੱਟਣ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਅਪਣਾਉਂਦਿਆਂ ਨਗਰ ਨਿਗਮ ਨੇ ਸੈਕਟਰ 23 ਵਿੱਚ ਇੱਕ ਕੂੜਾ ਸੁੱਟਣ ਵਾਲੇ ਦਾ ਚਲਾਨ ਜਾਰੀ ਕੀਤਾ ਹੈ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਵਸਨੀਕਾਂ ਨੇ ਨਿਗਮ ਅਧਿਕਾਰੀਆਂ ਨੂੰ ਵੀਡੀਓ ਸਬੂਤ ਪੇਸ਼ ਕੀਤੇ ਜਿਸ ਵਿੱਚ ਇੱਕ ਵਿਅਕਤੀ ਨੂੰ ਜਨਤਕ ਖੇਤਰ ਵਿੱਚ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਕੂੜਾ ਸੁੱਟਦੇ ਦਿਖਾਇਆ ਗਿਆ ਸੀ। ਇਸ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਨਿਗਮ ਨੇ ਫੁਟੇਜ ਵਿੱਚ ਦਿਖਾਈ ਦੇਣ ਵਾਲੇ ਸਕੂਟਰ ਰਜਿਸਟ੍ਰੇਸ਼ਨ ਨੰਬਰ ਦਾ ਪਤਾ ਲਗਾ ਕੇ ਵਿਅਕਤੀ ਦੀ ਪਛਾਣ ਕੀਤੀ ਜਿਸ ਉਪਰੰਤ ਸਾਲਿਡ ਵੇਸਟ ਮੈਨੇਜਮੈਂਟ ਨਿਯਮਾਂ ਦੇ ਤਹਿਤ ਚਲਾਨ ਜਾਰੀ ਕੀਤਾ। ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਇਹ ਕਾਰਵਾਈ ਸਖ਼ਤ ਸੰਦੇਸ਼ ਦੇਵੇਗੀ।

ਵੱਟਸਐਪ ਨੰਬਰ ’ਤੇ ਭੇਜੀਆਂ ਤਸਵੀਰਾਂ ਉਤੇ ਹੋ ਰਹੀ ਹੈ ਕਾਰਵਾਈ

ਕਮਿਸ਼ਨਰ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੂੜਾ ਸੁੱਟਣ ਦੀਆਂ ਉਲੰਘਣਾਵਾਂ ਦੀ ਰਿਪੋਰਟ ਨਿਗਮ ਦੇ ਵੱਟਸਐਪ ਨੰਬਰ 99157-62917 ਰਾਹੀਂ ਭੇਜਣ ਅਤੇ ਸਥਾਨ ਦੇ ਵੇਰਵਿਆਂ ਨਾਲ ਕੂੜਾ ਸੁੱਟਣ ਦੀਆਂ ਤਸਵੀਰਾਂ ਜਾਂ ਵੀਡੀਓ ਕਲਿੱਪਾਂ ਸਾਂਝੀਆਂ ਕਰਨ। ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਕਰਕੇ ਨਿਗਮ ਵੱਲੋਂ ਨਿਯਮਾਂ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

Advertisement