DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੇਅਰਮੈਨ ਵੱਲੋਂ ਪਨਗਰੇਨ ਦੇ ਗੋਦਾਮਾਂ ਦੀ ਚੈਕਿੰਗ

10-12 ਸਾਲ ਤੋਂ ਬੇਕਾਰ ਪਏ ਸਾਮਾਨ ਦੀ ਨਿਲਾਮੀ ਨਾ ਹੋਣ ਦਾ ਲਿਆ ਗੰਭੀਰ ਨੋਟਿਸ
  • fb
  • twitter
  • whatsapp
  • whatsapp
featured-img featured-img
ਗੁਦਾਮਾਂ ਦੀ ਜਾਂਚ ਕਰਦੇ ਹੋਏ ਚੇਅਰਮੈਨ ਤੇਜਪਾਲ ਸਿੰਘ ਗਿੱਲ।
Advertisement
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਨਗਰੇਨ ਪੰਜਾਬ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਫਤਹਿਗੜ੍ਹ ਸਾਹਿਬ ਅਤੇ ਅਮਲੋਹ ਵਿੱਚ ਸਥਿਤ ਪਨਗਰੇਨ ਦੇ ਗੋਦਾਮਾਂ ਦੀ ਅਚਨਚੇਤ ਚੈਕਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਗੋਦਾਮਾਂ ਵਿੱਚ ਲਗਾਈ ਗਈ ਕਣਕ ਦੀ ਜਾਂਚ ਕੀਤੀ ਗਈ ਅਤੇ ਪਿਛਲੇ 10-12 ਸਾਲਾਂ ਤੋਂ ਕਾਫੀ ਵੱਡੀ ਮਾਤਰਾ ਵਿੱਚ ਭੰਡਾਰ ਕਰਕੇ ਰੱਖੇ ਗੈਰ-ਵਰਤੋਯੋਗ ਸਮਾਨ ਦੀ ਨਿਲਾਮੀ ਸਮੇਂ ਸਿਰ ਨਾ ਹੋਣ ਦਾ ਗੰਭੀਰ ਨੋਟਿਸ ਲਿਆ। ਇਸ ਉਪਰੰਤ ਅਮਲੋਹ ਸਥਿਤ ਪਨਗਰੇਨ ਦੇ ਗੋਦਾਮਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਉੱਥੇ ਵੀ ਵੱਡੀ ਮਾਤਰਾ ਵਿੱਚ ਨਿਲਾਮ ਹੋਣ ਯੋਗ ਸਮਾਨ ਦਾ ਭੰਡਾਰ ਸੀ। ਡਾ. ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਕਰੀਬ 10-12 ਸਾਲਾਂ ਤੋਂ, ਬਰਦਾਨਾ ਤੇ ਤਰਪਾਲਾਂ ਸਮੇਤ ਹੋਰ ਅਜਿਹੀਆਂ ਵਸਤਾਂ ਜੋ ਕਿ ਫੂਡ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਵਰਤੀਆਂ ਜਾਂਦੀਆਂ ਹਨ ਦੀ ਨਿਲਾਮੀ ਨਾ ਹੋਣ ਕਾਰਣ ਉੱਥੇ ਕਾਫੀ ਜਗਾ ਨੂੰ ਘੇਰਿਆ ਹੋਇਆ ਹੈ ਅਤੇ ਇਸ ਦਾ ਕਾਫੀ ਕਿਰਾਇਆ ਪਨਗਰੇਨ ਨੂੰ ਅਦਾ ਕਰਨਾ ਪੈ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਤੱਥਾਂ ਦੀ ਛਾਣਬੀਣ ਕਰਨ ਲਈ ਉਨ੍ਹਾਂ ਦੋਵੇਂ ਥਾਵਾਂ ਦੇ ਗੋਦਾਮਾਂ ਦੀ ਜਾਂਚ ਕੀਤੀ ਅਤੇ ਕਾਫੀ ਹੱਦ ਤੱਕ ਸੂਚਨਾ ਨੂੰ ਸਹੀ ਪਾਇਆ। ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਬਾਰੇ ਛੇਤੀ ਹੀ ਫੂਡ ਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਅਤੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਉਣਗੇ ਤਾਂ ਜੋ ਇਸ ਗੈਰ-ਵਰਤੋਯੋਗ ਸਮਾਨ ਦੀ ਨਿਲਾਮੀ ਕਰਵਾ ਕੇ ਜਗ੍ਹਾ ਨੂੰ ਖਾਲੀ ਕਰਵਾਇਆ ਜਾ ਸਕੇ। ਡਾ. ਗਿੱਲ ਨੇ ਦੱਸਿਆ ਕਿ ਗੋਦਾਮਾਂ ਦੀ ਲੋੜੀਂਦੀ ਰਿਪੇਅਰ ਕਰਵਾਉਣ ਸਬੰਧੀ ਵੀ ਜਲਦੀ ਢੁੱਕਵੇਂ ਕਦਮ ਚੁੱਕੇ ਜਾਣਗੇ।

Advertisement

Advertisement
×