ਕੇਂਦਰੀ ਟੀਮ ਵੱਲੋਂ ਸਿੱਸਵਾਂ ਤੇ ਨਵਾਂ ਗਰਾਉਂ ਦਾ ਦੌਰਾ
ਪੱਤਰ ਪੇ੍ਰਕ ਮੁੱਲਾਂਪੁਰ ਗਰੀਬਦਾਸ, 3 ਜੂਨ ਸੁਪਰੀਮ ਕੋਰਟ ਵੱਲੋਂ ਕਾਇਮ ਕੇਂਦਰੀ ਟੀਮ ਨੇ ਪਿੰਡ ਸਿੱਸਵਾਂ ਵਿੱਚ ਬਾਂਸ ਬਾਗ਼ ਅਤੇ ਨਵਾਂ ਗਰਾਉਂ ਨੇੜੇ ਫਾਰੈਸਟ ਹਿੱਲ ਰਿਜ਼ੌਰਟ ਦਾ ਦੌਰਾ ਕੀਤਾ। ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਸੁਖਤੇਜ ਸਿੰਘ ਦੁਆਰਾ ਪਾਈ ਹੋਈ ਰਿੱਟ ਪਟੀਸ਼ਨ ਦੇ ਸਬੰਧ...
Advertisement
ਪੱਤਰ ਪੇ੍ਰਕ
ਮੁੱਲਾਂਪੁਰ ਗਰੀਬਦਾਸ, 3 ਜੂਨ
Advertisement
ਸੁਪਰੀਮ ਕੋਰਟ ਵੱਲੋਂ ਕਾਇਮ ਕੇਂਦਰੀ ਟੀਮ ਨੇ ਪਿੰਡ ਸਿੱਸਵਾਂ ਵਿੱਚ ਬਾਂਸ ਬਾਗ਼ ਅਤੇ ਨਵਾਂ ਗਰਾਉਂ ਨੇੜੇ ਫਾਰੈਸਟ ਹਿੱਲ ਰਿਜ਼ੌਰਟ ਦਾ ਦੌਰਾ ਕੀਤਾ। ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਸੁਖਤੇਜ ਸਿੰਘ ਦੁਆਰਾ ਪਾਈ ਹੋਈ ਰਿੱਟ ਪਟੀਸ਼ਨ ਦੇ ਸਬੰਧ ਵਿੱਚ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਚਰਚਾ ਕੀਤੀ ਗਈ। ਕੇਂਦਰੀ ਜਾਂਚ ਟੀਮ ਵਿੱਚ ਚੰਦਰ ਪ੍ਰਕਾਸ਼ ਗੋਇਲ ਅਤੇ ਡਾ. ਜੇਆਰ ਭੱਟ ਸ਼ਾਮਲ ਸਨ। ਇਸ ਮੌਕੇ ਜੰਗਲਾਤ ਵਿਭਾਗ ਤੇ ਗਮਾਡਾ ਦੇ ਅਧਿਕਾਰੀ ਵੀ ਹਾਜ਼ਰ ਸਨ। ਟੀਮ ਨੇ ਪਿੰਡ ਸਿੱਸਵਾਂ ਵਿਖੇ ਬਾਂਸ ਬਾਗ ਨੇੜੇ ਉਸ ਥਾਂ ਦਾ ਦੌਰਾ ਕੀਤਾ ਜਿੱਥੇ ਪੰਚਾਇਤੀ ਭੂਮੀ ਤੇ ਜੰਗਲੀ ਜੀਵ ਵਿਭਾਗ ਵੱਲੋਂ ਨੋਟੀਫਾਈ ਕੀਤੇ ਕਮਿਊਨਿਟੀ ਰਿਜ਼ਰਵ ਦੀ ਜ਼ਮੀਨ ’ਤੇ ਗ਼ੈਰ-ਕਾਨੂੰਨੀ ਕਬਜ਼ੇ ਸਬੰਧੀ ਸ਼ਿਕਾਇਤ ਮਿਲੀ ਸੀ। ਕੇਂਦਰੀ ਟੀਮ ਨੇ ਦੇਖਿਆ ਕਿ ਬਾਂਸ ਬਾਗ਼ ਨੇੜੇ ਬਿਨਾਂ ਪ੍ਰਵਾਨਗੀ ਦੇ ਇੱਕ ਰੈਸਟੋਰੈਂਟ ਚੱਲ ਰਿਹਾ ਸੀ।
Advertisement
×