ਘਰ ’ਚੋਂ ਨਕਦੀ ਚੋਰੀ
ਨਿੱਜੀ ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 12 ਜੁਲਾਈ ਸਰਹਿੰਦ ਦੇ ਬਸੀ ਪਠਾਣਾ ਰੋਡ ’ਤੇ ਸਥਿਤ ਅਜੀਤ ਨਗਰ ਵਿਚ ਚੋਰੀ ਹੋ ਗਈ। ਸੰਦੀਪ ਕੌਰ ਪਤਨੀ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਕੰਮ ’ਤੇ ਗਏ ਸੀ ਕਿ ਚੋਰਾਂ ਨੇ...
Advertisement
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 12 ਜੁਲਾਈ
Advertisement
ਸਰਹਿੰਦ ਦੇ ਬਸੀ ਪਠਾਣਾ ਰੋਡ ’ਤੇ ਸਥਿਤ ਅਜੀਤ ਨਗਰ ਵਿਚ ਚੋਰੀ ਹੋ ਗਈ। ਸੰਦੀਪ ਕੌਰ ਪਤਨੀ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਕੰਮ ’ਤੇ ਗਏ ਸੀ ਕਿ ਚੋਰਾਂ ਨੇ ਘਰ ਦੇ ਅੰਦਰ ਦਾਖਲ ਹੋ ਕੇ 15 ਹਜ਼ਾਰ ਰੁਪਏ ਨਕਦ, 12 ਹਜ਼ਾਰ ਦਾ ਇਕ ਮੋਬਾਈਲ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਵਾਰਦਾਤ ਸੀਸੀਟੀਵੀ ਫੁਟੇਜ ’ਚ ਕੈਦ ਹੈ। ਉਨ੍ਹਾਂ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਮੌਕਾ ਦੇਖਿਆ। ਪੀੜਤ ਪਰਿਵਾਰ ਨੇ ਉੱਚ ਅਧਿਕਾਰੀਆਂ ਤੋਂ ਚੋਰ ਦੀ ਭਾਲ ਕਰਕੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ।
Advertisement
×