ਘਰ ਵਿੱਚੋਂ ਨਗਦੀ ਤੇ ਹੋਰ ਸਾਮਾਨ ਚੋਰੀ
ਪੱਤਰ ਪ੍ਰੇਰਕ ਡੇਰਾਬੱਸੀ, 18 ਜੂਨ ਇੱਥੋਂ ਦੇ ਮੁਬਾਰਕਪੁਰ ਖੇਤਰ ਵਿੱਚ ਚੋਰਾਂ ਨੇ ਬੰਦ ਘਰ ਵਿੱਚੋਂ ਨਗਦੀ ਚੋਰੀ ਕਰ ਲਈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਬਾਰਕਪੁਰ ਦੀ ਕਬੀਰ ਕਲੋਨੀ ਵਾਸੀ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਕੁਝ...
Advertisement
ਪੱਤਰ ਪ੍ਰੇਰਕ
ਡੇਰਾਬੱਸੀ, 18 ਜੂਨ
Advertisement
ਇੱਥੋਂ ਦੇ ਮੁਬਾਰਕਪੁਰ ਖੇਤਰ ਵਿੱਚ ਚੋਰਾਂ ਨੇ ਬੰਦ ਘਰ ਵਿੱਚੋਂ ਨਗਦੀ ਚੋਰੀ ਕਰ ਲਈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਬਾਰਕਪੁਰ ਦੀ ਕਬੀਰ ਕਲੋਨੀ ਵਾਸੀ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਆਪਣੇ ਜੱਦੀ ਘਰ ਗਿਆ ਹੋਇਆ ਸੀ। ਕੱਲ੍ਹ ਉਸ ਦੇ ਗੁਆਂਢੀ ਨੇ ਘਰ ਦੇ ਜਿੰਦੇ ਟੁੱਟੇ ਹੋਣ ਬਾਰੇ ਦੱਸਿਆ ਸੀ। ਉਸ ਨੇ ਜਦੋਂ ਘਰ ਆ ਕੇ ਦੇਖਿਆ ਤਾਂ ਚੋਰ ਘਰ ਵਿੱਚੋਂ 85 ਹਜ਼ਾਰ ਰੁਪਏ ਦੀ ਨਗਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਥਾਣਾ ਮੁਖੀ ਸੁਮਿਤ ਮੋਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement