ਦਾਜ ਮੰਗਣ ਦੇ ਦੋਸ਼ ਹੇਠ ਪਤੀ ਤੇ ਸੱਸ ਵਿਰੁੱਧ ਕੇਸ ਦਰਜ
ਸਥਾਨਕ ਪੁਲੀਸ ਵੱਲੋਂ ਪਿੰਡ ਜਗਤਪੁਰ ਵਿਖੇ ਵਿਆਹੀ ਇੱਕ ਲੜਕੀ ਦੀ ਮਾਂ ਵੱਲੋਂ ਦਾਜ ਦਹੇਜ ਮੰਗਣ ਤੇ ਕੁੱਟਮਾਰ ਕਰਨ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਨੂੰ ਦਿੱਤੀ ਸ਼ਿਕਾਇਤ ਦੀ ਪੜਤਾਲ ਉਪਰੰਤ ਲੜਕੀ ਦੀ ਸੱਸ ਅਤੇ ਪਤੀ ਖਿਲਾਫ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫਤਾਰੀ...
ਸਥਾਨਕ ਪੁਲੀਸ ਵੱਲੋਂ ਪਿੰਡ ਜਗਤਪੁਰ ਵਿਖੇ ਵਿਆਹੀ ਇੱਕ ਲੜਕੀ ਦੀ ਮਾਂ ਵੱਲੋਂ ਦਾਜ ਦਹੇਜ ਮੰਗਣ ਤੇ ਕੁੱਟਮਾਰ ਕਰਨ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਨੂੰ ਦਿੱਤੀ ਸ਼ਿਕਾਇਤ ਦੀ ਪੜਤਾਲ ਉਪਰੰਤ ਲੜਕੀ ਦੀ ਸੱਸ ਅਤੇ ਪਤੀ ਖਿਲਾਫ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਘੜੀਸਪੁਰਾ ਦੇ ਸੋਮਨਾਥ ਦੀ ਪਿੰਡ ਜਗਤਪੁਰ ਵਿਖੇ ਵਿਆਹੀ ਗਈ ਪੁੱਤਰੀ ਜਸਵੀਰ ਕੌਰ ਪਤਨੀ ਰਕੇਸ਼ ਕੁਮਾਰ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਵਿਆਹ ਅਕਤੂਬਰ 2012 ਵਿੱਚ ਰਾਕੇਸ਼ ਕੁਮਾਰ ਨਾਲ ਹੋਇਆ ਸੀ। ਜਸਵੀਰ ਕੌਰ ਨੇ ਦੱਸਿਆ ਕਿ ਵਿਆਹ ਤੋਂ ਥੋੜ੍ਹਾ ਸਮਾਂ ਬਾਅਦ ਹੀ ਉਸ ਦਾ ਪਤੀ ਤੇ ਸੱਸ ਉਸ ਨੂੰ ਦਾਜ ਦਹੇਜ ਘੱਟ ਲਿਆਉਣ ਸਬੰਧੀ ਤਾਅਨੇ ਮਿਹਣੇ ਮਾਰਨ ਅਤੇ ਕੁੱਟਮਾਰ ਕਰਨ ਲੱਗ ਪਏ ਅਤੇ ਉਹ ਪਿਛਲੇ ਪੰਜ ਛੇ ਸਾਲਾਂ ਤੋਂ ਆਪਣੇ ਪੇਕੇ ਪਿੰਡ ਘੜੀਸਪੁਰ ਵਿੱਚ ਆਪਣੇ ਪਿਤਾ ਸੋਮਨਾਥ ਕੋਲ ਰਹਿ ਰਹੀ ਹੈ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਉਪਰੰਤ ਜਸਵੀਰ ਕੌਰ ਦੀ ਸੱਸ ਸੋਮਾ ਦੇਵੀ ਅਤੇ ਪਤੀ ਰਾਕੇਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

