DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫਰੈਂਡਜ਼ ਸਪੋਰਟਸ ਤੇ ਵੈੱਲਫੇਅਰ ਸੁਸਾਇਟੀ ਵੱਲੋਂ ਕੈਂਪ

ਐੱਸਏਐੱਸ ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਫਰੈਂਡਜ਼ ਸਪੋਰਟਸ ਤੇ ਵੈੱਲਫੇਅਰ ਸੁਸਾਇਟੀ ਮੁਹਾਲੀ ਵੱਲੋਂ 5ਵਾਂ ਖੂਨਦਾਨ ਕੈਂਪ ਜੀਓ ਸਟਾਰ ਹਸਪਤਾਲ ਸੈਕਟਰ-82 ਮੁਹਾਲੀ ਦੇ ਸਹਿਯੋਗ ਨਾਲ ਲਗਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ 55 ਖੂਨਦਾਨੀਆਂ ਨੇ ਖੂਨ ਦਾਨ ਕੀਤਾ। ਇਹ ਕੈਂਪ...
  • fb
  • twitter
  • whatsapp
  • whatsapp
Advertisement

ਐੱਸਏਐੱਸ ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਫਰੈਂਡਜ਼ ਸਪੋਰਟਸ ਤੇ ਵੈੱਲਫੇਅਰ ਸੁਸਾਇਟੀ ਮੁਹਾਲੀ ਵੱਲੋਂ 5ਵਾਂ ਖੂਨਦਾਨ ਕੈਂਪ ਜੀਓ ਸਟਾਰ ਹਸਪਤਾਲ ਸੈਕਟਰ-82 ਮੁਹਾਲੀ ਦੇ ਸਹਿਯੋਗ ਨਾਲ ਲਗਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ 55 ਖੂਨਦਾਨੀਆਂ ਨੇ ਖੂਨ ਦਾਨ ਕੀਤਾ। ਇਹ ਕੈਂਪ ਮਰਹੂਮ ਐੱਸਐੱਸ ਗਿੱਲ, ਮਰਹੂਮ ਅਮਰੀਕ ਸਿੰਘ ਅਤੇ ਮਰਹੂਮ ਮਨਜੀਤ ਕੌਰ ਨੂੰ ਸਮਰਪਿਤ ਸੀ। ਜੀਓ ਸਟਾਰ ਹਸਪਤਾਲ ਦੇ ਡਾਇਰੈਕਟਰ ਜੋਆਇ ਦੀਪ ਦਾਸ ਗੁਪਤਾ ਨੇ ਦੱਸਿਆ ਕਿ ਕੈਂਪ ਦੌਰਾਨ ਡਾ. ਸੀਮਾ ਰਾਏ, ਮਿਸ ਭਾਗਿਆ ਸ੍ਰੀ ਸੇਤੀਆ, ਰੇਵਾ ਗਾਂਧੀ, ਡਾ. ਸੁਰਿੰਦਰ ਗਾਂਧੀ, ਹਰਪ੍ਰੀਤ ਸਿੰਘ ਐਡਵੋਕੇਟ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇੰਜ. ਸਤਿੰਦਰਪਾਲ ਸਿੰਘ, ਚੌਧਰੀ ਅਜੈ ਕੁਮਾਰ, ਇੰਜ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ।

Advertisement
Advertisement
×