ਮੁੱਲਾਂਪੁਰ ਗਰੀਬਦਾਸ ਵਿੱਚ ਨਹੀਂ ਲੱਗਣ ਦਿੱਤਾ ਕੇਂਦਰੀ ਸਕੀਮਾਂ ਬਾਰੇ ਕੈਂਪ
ਕੇਂਦਰੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣ ਅਤੇ ਸੁਵਿਧਾ ਕੈਂਪ ਲਗਾਉਣ ਲਈ ਅੱਜ ਭਾਜਪਾ ਨੇ ਮੁੱਲਾਂਪੁਰ ਗਰੀਬਦਾਸ ਵਿੱਚ ਖੇੜਾ ਚੌਕ ਕੋਲ ਟੇਬਲ, ਕੁਰਸੀਆਂ, ਟੈਂਟ ਆਦਿ ਬੀਤੀ ਸ਼ਾਮ ਰੱਖਿਆ ਸੀ ਜੋ ਕਿ ਅੱਜ ਐਤਵਾਰ ਨੁੰ ਕੈਂਪ...
Advertisement
ਕੇਂਦਰੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣ ਅਤੇ ਸੁਵਿਧਾ ਕੈਂਪ ਲਗਾਉਣ ਲਈ ਅੱਜ ਭਾਜਪਾ ਨੇ ਮੁੱਲਾਂਪੁਰ ਗਰੀਬਦਾਸ ਵਿੱਚ ਖੇੜਾ ਚੌਕ ਕੋਲ ਟੇਬਲ, ਕੁਰਸੀਆਂ, ਟੈਂਟ ਆਦਿ ਬੀਤੀ ਸ਼ਾਮ ਰੱਖਿਆ ਸੀ ਜੋ ਕਿ ਅੱਜ ਐਤਵਾਰ ਨੁੰ ਕੈਂਪ ਲੱਗਣਾ ਸੀ। ਇਸ ਸਬੰਧੀ ਭਾਜਪਾ ਆਗੂ ਅਰਵਿੰਦਪੁਰੀ ਨੇ ਦੇਰ ਸ਼ਾਮ ਵੇਲੇ ਦੱਸਿਆ ਟੈਂਟ ਲਗਾਉਣ ਦੀ ਮਨਾਹੀ ਕੀਤੀ ਗਈ ਹੈ ਅਤੇ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵੱਲੋਂ ਉਸ ਨੂੰ ਵੀ ਫੋਨ ਕੀਤੇ ਗਏ ਕਿ ਕੈਂਪ ਨਾ ਲਗਾਇਆ ਜਾਵੇ। ਅਰਵਿੰਦਪੁਰੀ ਨੇ ‘ਆਪ’ ਸਰਕਾਰ ਵੱਲੋਂ ਕੈਂਪ ਨਾ ਲਗਾਉਣ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਆਉਣ ਵਾਲੇ ਸਮੇਂ ਦੌਰਾਨ ‘ਆਪ’ ਸਰਕਾਰ ਦਾ ਬਿਸਤਰਾ ਗੋਲ ਕਰ ਦੇਣਗੇ।
Advertisement
Advertisement
×