ਖਣਨ ਮਾਫ਼ੀਆ ਦੀ ਭੇਟ ਚੜਿ੍ਹਆ ਪੁਲ
ਦੋਆਬੇ ਅਤੇ ਮਾਲਵੇ ਨੂੰ ਜੋੜਦਾ ਪਿੰਡ ਸੰਗਤਪੁਰ ’ਚ ਸਤਲੁਜ ’ਤੇ ਬਣਾਇਆ ਕਿਲੋਮੀਟਰ ਲੰਬਾ ਪੁਲ ਭਾਰੇ ਵਾਹਨਾਂ ਕਾਰਨ ਨੁਕਸਾਨਿਆ ਗਿਆ ਹੈ ਤੇ ਇਸ ਦੇ ਡਿੱਗਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਖਣਨ ਮਾਫੀਆ ਦੇ ਹਜ਼ਾਰਾਂ ਟਿੱਪਰ ਇਸ ਪੁਲ ਤੋਂ ਲੰਘਣ ਕਾਰਨ...
Advertisement
ਦੋਆਬੇ ਅਤੇ ਮਾਲਵੇ ਨੂੰ ਜੋੜਦਾ ਪਿੰਡ ਸੰਗਤਪੁਰ ’ਚ ਸਤਲੁਜ ’ਤੇ ਬਣਾਇਆ ਕਿਲੋਮੀਟਰ ਲੰਬਾ ਪੁਲ ਭਾਰੇ ਵਾਹਨਾਂ ਕਾਰਨ ਨੁਕਸਾਨਿਆ ਗਿਆ ਹੈ ਤੇ ਇਸ ਦੇ ਡਿੱਗਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਖਣਨ ਮਾਫੀਆ ਦੇ ਹਜ਼ਾਰਾਂ ਟਿੱਪਰ ਇਸ ਪੁਲ ਤੋਂ ਲੰਘਣ ਕਾਰਨ ਪੁਲ ਦੇ ਵਿਚਕਾਰ ਡੂੰਘੇ ਖੱਡੇ ਪੈਣ ਕਰ ਕੇ ਸਰੀਏ ਨਿੱਕਲ ਆਏ ਹਨ। ਇਸ ਪੁਲ ਤੋਂ ਵੱਡੀ ਗਿਣਤੀ ਸ਼ਰਧਾਲੂ ਇਤਿਹਾਰਕ ਗੁਰਦੁਆਰਿਆਂ ਅਤੇ ਹਿਮਾਚਲ ਪ੍ਰਦੇਸ਼ ਦੇ ਮੰਦਰਾਂ ਦੇ ਦਰਸ਼ਨ ਕਰਨ ਜਾਂਦੇ ਹਨ। ਸਰਕਾਰ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਲੋਕਾਂ ’ਚ ਰੋਸ ਹੈ।
ਪੁਲ ਦੀ ਮਾੜੀ ਹਾਲਤ ਦੇਖਦਿਆਂ ਕਿਲ੍ਹਾ ਆਨੰਦਪੁਰ ਸਾਹਿਬ ਦੇ ਮੁਖੀ ਬਾਬਾ ਸਤਨਾਮ ਸਿੰਘ ਨੇ ਕਾਰ ਸੇਵਾ ਰਾਹੀਂ ਖੱਡਿਆਂ ਨੂੰ ਪੂਰਨਾ ਸ਼ੁਰੂ ਕਰ ਦਿੱਤਾ ਹੈ। ਕੌਮੀ ਮੋਰਚਾ ਦੇ ਕਨਵੀਨਰ ਗੋਰਵ ਰਾਣਾ ਨੇ ਕਿਹਾ ਕਿ ‘ਆਪ’ ਸਰਕਾਰ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਬਾਬਾ ਸਤਨਾਮ ਸਿੰਘ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ।
Advertisement
Advertisement
×