ਬਾਕਸਿੰਗ ਚੈਂਪੀਅਨ ਕੁਮਾਰੀ ਨੂਪੁਰ ਨੂੰ ਬ੍ਰਾਂਡ ਐਂਬੇਸਡਰ ਐਲਾਨਿਆ
ਸੀਜੀਸੀ ਯੂਨੀਵਰਸਿਟੀ, ਮੁਹਾਲੀ ਨੇ ਮਹਿਲਾ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ 2025 ਦੀ ਸਿਲਵਰ ਮੈਡਲਿਸਟ, ਕੁਮਾਰੀ ਨੂਪੁਰ ਨੂੰ ਯੂਨੀਵਰਸਿਟੀ ਦੀ ਬ੍ਰਾਂਡ ਅੰਬੈਸਡਰ ਐਲਾਨਿਆ ਹੈ। ਬਰਾਂਡ ਅੰਬੈਸਡਰ ਲਾਂਚ ਕਰਨ ਮੌਕੇ ਹੋਏ ਸਮਾਗਮ ਵਿਚ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਨੂਪੁਰ ਨੇ ਅਣਥੱਕ ਸਿਖਲਾਈ ਤੋਂ ਲੈ ਕੇ...
Advertisement
ਸੀਜੀਸੀ ਯੂਨੀਵਰਸਿਟੀ, ਮੁਹਾਲੀ ਨੇ ਮਹਿਲਾ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ 2025 ਦੀ ਸਿਲਵਰ ਮੈਡਲਿਸਟ, ਕੁਮਾਰੀ ਨੂਪੁਰ ਨੂੰ ਯੂਨੀਵਰਸਿਟੀ ਦੀ ਬ੍ਰਾਂਡ ਅੰਬੈਸਡਰ ਐਲਾਨਿਆ ਹੈ। ਬਰਾਂਡ ਅੰਬੈਸਡਰ ਲਾਂਚ ਕਰਨ ਮੌਕੇ ਹੋਏ ਸਮਾਗਮ ਵਿਚ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਨੂਪੁਰ ਨੇ ਅਣਥੱਕ ਸਿਖਲਾਈ ਤੋਂ ਲੈ ਕੇ ਵਿਸ਼ਵ ਮੰਚ ’ਤੇ ਸਿਲਵਰ ਜਿੱਤਣ ਤੱਕ ਦੇ ਆਪਣੇ ਅਸਾਧਾਰਨ ਸਫ਼ਰ ਦੇ ਤਜਰਬੇ ਸਾਂਝੇ ਕੀਤੇ। ਉਸ ਨੇ ਅਨੁਸ਼ਾਸਨ, ਦ੍ਰਿੜਤਾ ਅਤੇ ਚੁਣੌਤੀਆਂ ਨੂੰ ਪਾਰ ਕਰਨ ਦੀ ਇੱਛਾ ਨੂੰ ਆਪਣੀਆਂ ਜਿੱਤਾਂ ਦੀ ਪੂਰਕ ਦੱਸਿਆ।
ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਨੂਪੁਰ ਦਾ ਬ੍ਰਾਂਡ ਅੰਬੈਸਡਰ ਵਜੋਂ ਸਵਾਗਤ ਕੀਤਾ। ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ, ਅਰਸ਼ ਧਾਲੀਵਾਲ ਨੇ ਕਿਹਾ ਕਿ ਇਸ ਨੂੰ ਯੂਨੀਵਰਸਿਟੀ ਲਈ ਇਤਿਹਾਸਕ ਪਲ ਆਖਿਆ। ਇਸ ਮੌਕੇ ਯੂਨੀਵਰਸਿਟੀ ਵੱਲੋਂ ਨੂਪੁਰ ਨੂੰ ਦੋ ਲੱਖ ਦਾ ਚੈੱਕ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।-ਖੇਤਰੀ ਪ੍ਰਤੀਨਿਧ
Advertisement
Advertisement
Advertisement
×