ਸੀਸਵਾਂ ਨਦੀ ਵਿੱਚ ਰੁੜ੍ਹੇ ਨੌਜਵਾਨ ਦੀ ਲਾਸ਼ ਮਿਲੀ
ਸੰਜੀਵ ਬੱਬੀ ਚਮਕੌਰ ਸਾਹਿਬ, 2 ਜੁਲਾਈ ਸੀਸਵਾਂ ਨਦੀ ’ਚ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹੇ ਪਿੰਡ ਖਲੀਲਪੁਰ ਦੇ ਨੌਜਵਾਨ ਬਾਜ ਸਿੰਘ ਦੀ ਲਾਸ਼ ਅੱਜ ਨਦੀ ਅਤੇ ਦਰਿਆ ਸਤਲੁਜ ਦੇ ਮੇਲ ਨੇੜੇ ਪਿੰਡ ਘੁੜਕੇਵਾਲ ਵਿਖੇ ਮਿਲ ਗਈ ਹੈ। ਪੁਲੀਸ ਚੌਂਕੀ ਬੇਲਾ...
Advertisement
ਸੰਜੀਵ ਬੱਬੀ
ਚਮਕੌਰ ਸਾਹਿਬ, 2 ਜੁਲਾਈ
Advertisement
ਸੀਸਵਾਂ ਨਦੀ ’ਚ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹੇ ਪਿੰਡ ਖਲੀਲਪੁਰ ਦੇ ਨੌਜਵਾਨ ਬਾਜ ਸਿੰਘ ਦੀ ਲਾਸ਼ ਅੱਜ ਨਦੀ ਅਤੇ ਦਰਿਆ ਸਤਲੁਜ ਦੇ ਮੇਲ ਨੇੜੇ ਪਿੰਡ ਘੁੜਕੇਵਾਲ ਵਿਖੇ ਮਿਲ ਗਈ ਹੈ। ਪੁਲੀਸ ਚੌਂਕੀ ਬੇਲਾ ਦੇ ਇੰਚਾਰਜ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਰੂਪਨਗਰ ਵਿਖੇ ਭੇਜ ਦਿੱਤਾ ਗਿਆ ਹੈ ਜਿੱਥੇ ਪੋਸਟਮਾਰਟਮ ਦੀ ਰਿਪੋਰਟ ਆਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਲੰਘੇ ਦਿਨ ਬਾਜ ਸਿੰਘ ਸੀਸਵਾਂ ਨਦੀ ਵਿੱਚ ਕੁੱਤਿਆ ਨੂੰ ਰੋਟੀ ਪਾਉਣ ਗਿਆ ਸੀ, ਜਿਸ ਦੌਰਾਨ ਨਦੀ ਵਿੱਚ ਅਚਾਨਕ ਪਾਣੀ ਦਾ ਤੇਜ਼ ਵਹਾਅ ਆਉਣ ਕਾਰਨ ਉਹ ਪਾਣੀ ਵਿੱਚ ਰੁੜ੍ਹ ਗਿਆ ਸੀ। ਬਾਜ ਸਿੰਘ ਦੀ ਲਾਸ਼ ਮਿਲਣ ਉਪਰੰਤ ਮੌਜਲੀਪੁਰ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ, ਜਸਬੀਰ ਸਿੰਘ ਖਲੀਲਪੁਰ, ਨਰਿੰਦਰ ਸਿੰਘ ਮੌਜਲੀਪੁਰ, ਕੁਲਬੀਰ ਸੈਣੀ ਬੇਲਾ ਤੇ ਸਰਪੰਚ ਗਿਆਨ ਸਿੰਘ ਸਣੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਅਤਿ ਗਰੀਬ ਪਰਿਵਾਰ ਦੀ ਮਦਦ ਦੀ ਮੰਗ ਕੀਤੀ ਹੈ।
Advertisement