ਖ਼ੂਨਦਾਨ ਕੈਂਪ ਲਗਾਇਆ
ਕੁਰਾਲੀ: ਬਲਾਕ ਮਾਜਰੀ ਵਿੱਚ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਵਿਖੇ ਚੱਲ ਰਹੇ ਖਾਲਸਾ ਪ੍ਰਗਟਿਓ ਸਮਾਗਮ ਦੌਰਾਨ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਾਂਗਰਸ ਦੇ ਹਲਕਾ ਇੰਚਾਰਜ਼ ਵਿਜੇ ਸ਼ਰਮਾ ਟਿੰਕੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਖਾਲਸਾ ਪ੍ਰਗਟਿਓ ਸਮਾਗਮ ਕਰਵਾਉਣ...
Advertisement
ਕੁਰਾਲੀ: ਬਲਾਕ ਮਾਜਰੀ ਵਿੱਚ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਵਿਖੇ ਚੱਲ ਰਹੇ ਖਾਲਸਾ ਪ੍ਰਗਟਿਓ ਸਮਾਗਮ ਦੌਰਾਨ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਾਂਗਰਸ ਦੇ ਹਲਕਾ ਇੰਚਾਰਜ਼ ਵਿਜੇ ਸ਼ਰਮਾ ਟਿੰਕੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਖਾਲਸਾ ਪ੍ਰਗਟਿਓ ਸਮਾਗਮ ਕਰਵਾਉਣ ਅਤੇ ਖ਼ੂਨਦਾਨ ਕੈਂਪ ਲਗਾਉਣ ਲਈ ਪ੍ਰਬੰਧਕ ਹਰਜੀਤ ਸਿੰਘ ਹਰਮਨ ਅਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ। ਪ੍ਰਬੰਧਕਾਂ ਵੱਲੋਂ ਖ਼ੂਨਦਾਨੀਆਂ ਅਤੇ ਵਿਜੇ ਸ਼ਰਮਾ ਟਿੰਕੂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ, ਹਰਨੇਕ ਸਿੰਘ ਤੱਕੀਪੁਰ, ਨੰਬਰਦਾਰ ਸੁਖਦੇਵ ਕੁਮਾਰ ਬਾਬਾ ਰਾਮ ਸਿੰਘ ਅਭੀਪੁਰ ਅਤੇ ਦਿਲਬਾਗ ਸਿੰਘ ਸੰਗਤਪੁਰਾ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement