ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੈਕਟਰ-17 ’ਚ ਖੂਨਦਾਨ ਕੈਂਪ

ਚੰਡੀਗੜ੍ਹ (ਪੱਤਰ ਪ੍ਰੇਰਕ): ਫਾਇਰ ਬ੍ਰਿਗੇਡ ਵਰਕਰਜ਼ ਵੈਲਫੇਅਰ ਯੂਨੀਅਨ ਵੱਲੋਂ ਕਾਂਵੜ ਮਹਾਂਸੰਘ ਚੈਰੀਟੇਬਲ ਟਰੱਸਟ, ਚੰਡੀਗੜ੍ਹ ਦੇ ਸਹਿਯੋਗ ਨਾਲ ਅੱਜ ਸੈਕਟਰ 17 ਫਾਇਰ ਸਟੇਸ਼ਨ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਸ਼ਹਿਰ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ...
ਖੂਨਦਾਨੀਆਂ ਦੀ ਹੌਸਲਾ-ਅਫਜਾਈ ਕਰਦੇ ਹੋਏ ਮੇਅਰ ਹਰਪ੍ਰੀਤ ਕੌਰ ਬਬਲਾ।
Advertisement
ਚੰਡੀਗੜ੍ਹ (ਪੱਤਰ ਪ੍ਰੇਰਕ): ਫਾਇਰ ਬ੍ਰਿਗੇਡ ਵਰਕਰਜ਼ ਵੈਲਫੇਅਰ ਯੂਨੀਅਨ ਵੱਲੋਂ ਕਾਂਵੜ ਮਹਾਂਸੰਘ ਚੈਰੀਟੇਬਲ ਟਰੱਸਟ, ਚੰਡੀਗੜ੍ਹ ਦੇ ਸਹਿਯੋਗ ਨਾਲ ਅੱਜ ਸੈਕਟਰ 17 ਫਾਇਰ ਸਟੇਸ਼ਨ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਸ਼ਹਿਰ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਂ ਫਾਇਰ ਫਾਈਟਰਾਂ ਦੀ ਐਮਰਜੈਂਸੀ ਡਿਊਟੀਆਂ ਤੋਂ ਇਲਾਵਾ ਨਿਰਸਵਾਰਥ ਸੇਵਾ ਲਈ ਪ੍ਰਸ਼ੰਸਾ ਕੀਤੀ। ਪੀਜੀਆਈ ਚੰਡੀਗੜ੍ਹ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ ਕੁੱਲ 75 ਯੂਨਿਟ ਖੂਨ ਇਕੱਠਾ ਕੀਤਾ ਗਿਆ। ਮੇਅਰ ਬਬਲਾ ਨੇ ਦਾਨੀਆਂ ਨਾਲ ਗੱਲਬਾਤ ਕੀਤੀ। ਫਾਇਰ ਬ੍ਰਿਗੇਡ ਵਰਕਰਜ਼ ਵੈਲਫੇਅਰ ਯੂਨੀਅਨ ਨੇ ਸਾਰੇ ਵਲੰਟੀਅਰਾਂ, ਦਾਨੀਆਂ ਅਤੇ ਮੈਡੀਕਲ ਸਟਾਫ ਦਾ ਧੰਨਵਾਦ ਕੀਤਾ। 

 

Advertisement

 

Advertisement